'ਪੰਜਾਬ ਕੋਲ ਨਹੀਂ ਕੋਲੇ ਦੀ ਕਮੀ, 6 ਦਿਨ ਲਗਾਤਾਰ ਕਰ ਸਕਦੈ ਬਿਜਲੀ ਪੈਦਾ' - aggriculture ordinance
🎬 Watch Now: Feature Video
ਪਟਿਆਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਟੋਲ ਪਲਾਜ਼ੇ ਬੰਦ ਕਰਨ ਅਤੇ ਰੇਲ ਆਵਾਜਾਈ ਠੱਪ ਹੋਣ ਕਾਰਨ ਪੰਜਾਬ ਬਿਜਲੀ ਬੋਰਡ ਕੋਲ ਕੋਲੇ ਦੀ ਕਮੀ ਅਤੇ ਅਗਲੇ ਦਿਨਾਂ ਦੌਰਾਨ ਲੰਬੇ ਕੱਟਾਂ ਦੀਆਂ ਲਾਈਆਂ ਜਾ ਰਹੀਆਂ ਕਿਆਸਰਾਈਆਂ ਨੂੰ ਲਗਾਮ ਲਗਾਉਂਦੇ ਹੋਏ ਪੀਐਸਪੀਸੀਐਲ ਦੇ ਡਾਇਰੈਕਟਰ ਫਾਈਨਾਂਸ ਜਤਿੰਦਰ ਗੋਇਲ ਨੇ ਕਿਹਾ ਕਿ ਬੋਰਡ ਕੋਲ ਕੋਲਾ ਸਰਪਲੱਸ ਹੈ ਅਤੇ ਉਸ ਤੋਂ ਹਾਲੇ ਬਿਜਲੀ ਪੈਦਾ ਕਰ ਰਹੇ ਹਾਂ। ਜੇਕਰ ਜ਼ਰੂਰਤ ਪੈਂਦੀ ਹੈ ਤਾਂ 6 ਦਿਨਾਂ ਤੱਕ ਦੀ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਜ਼ਿਆਦਾਤਰ ਬਿਜਲੀ ਦੂਜੇ ਰਾਜਾਂ ਤੋਂ ਲੈ ਰਹੇ ਹਾਂ, ਜਿਸ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਹੈ। ਸਿਰਫ਼ ਤਲਵੰਡੀ ਸਾਬੋ ਤੇ ਨਾਭਾ ਵਿੱਚ ਲੱਗੇ ਹੋਏ ਪਲਾਂਟ ਨੇ ਜੋ ਕਿ ਪ੍ਰਾਈਵੇਟ ਹਨ ਉਨ੍ਹਾਂ ਵਿੱਚ ਹੋ ਸਕਦਾ ਹੈ ਕੋਲੇ ਦੀ ਕਮੀ ਆਈ ਹੋਵੇ।