ਨਿਰਦੇਸ਼ਕ ਅਤੇ ਨਿਰਮਾਤਾ 'ਤੇ ਹੋਵੇ ਮਾਮਲਾ ਦਰਜ: ਵਾਲਮੀਕਿ ਭਾਈਚਾਰਾ - ਸੀਰੀਅਲ ਰਾਮ ਸੀਆ ਕੇ ਲਵ ਕੁਸ਼
🎬 Watch Now: Feature Video
ਜਲੰਧਰ: ਵਾਲਮੀਕਿ ਸਮਾਜ ਵੱਲੋਂ ਅੱਜ ਜਿੱਥੇ ਪੂਰਾ ਪੰਜਾਬ ਬੰਦ ਕੀਤਾ ਗਿਆ ਹੈ ਉੱਥੇ ਹੀ ਜਲੰਧਰ ਸ਼ਹਿਰ 'ਚ ਵੀ ਇਸ ਦਾ ਪੂਰਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇੱਕ ਨਿੱਜੀ ਟੀਵੀ ਚੈਨਲ 'ਤੇ ਚਲ ਰਹੇ ਸੀਰੀਅਲ ਰਾਮ ਸੀਆ ਕੇ ਲਵ ਕੁਸ਼ 'ਚ ਵਾਲਮੀਕਿ ਸਮਾਜ ਸਬੰਧੀ ਤੱਥਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਨੂੰ ਲੈ ਕੇ ਵਾਲਮੀਕਿ ਭਾਈਚਾਰੇ 'ਚ ਰੋਸ ਹੈ। ਗੱਲਬਾਤ ਦੌਰਾਨ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਇਸ ਸੀਰੀਅਲ ਨੂੰ ਬੰਦ ਕੀਤਾ ਜਾਵੇ ਅਤੇ ਇਸ ਦੇ ਨਿਰਮਾਤਾ ਅਤੇ ਨਿਰਦੇਸ਼ਕਾਂ ਵਿਰੁੱਧ ਮਾਮਲਾ ਦਰਜ ਕੀਤਾ ਜਾਵੇ।