ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦ ਪਰਿਵਾਰਾਂ ਵੱਲੋਂ ਰੋਸ ਮਾਰਚ - Protest march
🎬 Watch Now: Feature Video
ਅੰਮ੍ਰਿਤਸਰ: ਜਲਿਆਂਵਾਲੇ ਬਾਗ਼ (Jallianwala Bagh) ਸ਼ਹੀਦ ਪਰਿਵਾਰ, ਕਿਸਾਨ ਯੂਨੀਅਨ (Farmers Union) ਅਤੇ ਫਰੀਡਮ ਫਾਈਟਰ (Freedom Fighter) ਸਮੇਤ ਵੱਖ-ਵੱਖ ਦੇਸ਼ ਭਗਤ ਜਥੇਬੰਦੀਆ ਨੇ ਇੱਕ ਸਾਂਝਾ ਰੋਸ ਮਾਰਚ ਕੱਢਿਆ। ਇਹ ਰੋਸ ਮਾਰਚ ਅੰਬਰਸਰ ਦੇ ਭਰਾਵਾਂ ਦੇ ਢਾਬੇ (Brothers' dhaba) ਤੋਂ ਲੈਕੇ ਜ਼ਲ੍ਹਿਆਾਵਾਲ ਬਾਗ਼ ਤੱਕ ਕੱਢਿਆ ਗਿਆ। ਹਾਲਾਂਕਿ ਪੁਲਿਸ ਵੱਲੋਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਜਲ੍ਹਿਆਂਵਾਲਾ ਬਾਗ਼ ਦੇ ਬਾਹਰ ਬੈਰੀਕੇਡ ਲਗਾਕੇ ਰੋਕ ਦਿੱਤਾ ਗਿਆ। ਪੁਲਿਸ (police) ਵੱਲੋਂ ਰੋਕੇ ਜਾਣ ‘ਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਜਲ੍ਹਿਆਂਵਾਲਾ ਬਾਗ਼ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਜਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ‘ਚ ਜਦੋਂ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।