ਪੰਜਾਬ ‘ਚ ਨਹੀਂ ਰੁਕ ਰਹੇ ਨਰਸਾਂ ਦੇ ਧਰਨੇ - Protest against Punjab Government
🎬 Watch Now: Feature Video
ਪਟਿਆਲਾ: ਰਜਿੰਦਰਾ ਹਸਪਤਾਲ ਵਿੱਚ ਨਰਸਿੰਗ ਐਸੋਸੀਏਸ਼ਨ (Nursing Association at Rajindra Hospital) ਵੱਲੋਂ ਪੰਜਾਬ ਕਾਂਗਰਸ ਪ੍ਰਧਾਨ (Punjab Congress President) ਨਵਜੋਤ ਸਿੰਘ ਸਿੱਧੂ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ, ਹਾਲਾਂਕਿ ਪੁਲਿਸ (police) ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਕਰਕੇ ਇਨ੍ਹਾਂ ਨਰਸਾਂ ਵੱਲੋਂ ਸਿੱਧੂ ਦੇ ਘਰ ਦਾ ਘਿਰਾਓ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਨਰਸਾਂ ਨੇ ਲੀਲਾ ਭਵਨ ਦੇ ਬਾਹਰ ਬੈਠ ਕੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ (Protest against Punjab Government) ਸ਼ੁਰੂ ਕਰ ਦਿੱਤਾ। ਹਾਲਾਂਕਿ ਪਟਿਆਲਾ ਪ੍ਰਸ਼ਾਸਨ (Patiala Administration) ਵੱਲੋਂ ਪ੍ਰਦਰਸ਼ਨਕਾਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਦੇ ਭਰੋਸੇ ਤੋਂ ਬਾਅਦ ਧਰਨਾ ਖ਼ਤਮ ਕਰ ਦਿੱਤਾ। ਹਾਲਾਂਕਿ ਪ੍ਰਦਰਸ਼ਨਕਾਰੀਆਂ ਨੇ ਜਲਦ ਮੰਗਾਂ ਨਾ ਪੂਰੀਆਂ ਹੋਣ ‘ਤੇ ਤੇਜ਼ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਹੈ।