ਭਦੌੜ ਵਿਖੇ ਵੋਟਾਂ ਦੀ ਗਿਣਤੀ ਦੀਆਂ ਤਿਆਰੀਆਂ ਮੁਕੰਮਲ - Barricading from a distance of 300 meters
🎬 Watch Now: Feature Video
14 ਫ਼ਰਵਰੀ ਨੂੰ ਪਈਆਂ ਨਗਰ ਕੌਂਸਲ ਚੋਣਾਂ ਦੀ ਗਿਣਤੀ 17 ਫਰਵਰੀ ਨੂੰ ਹੋਣ ਜਾ ਰਹੀ ਹੈ ਜਿਸ ਦੀਆਂ ਹਰ ਸ਼ਹਿਰ ਅੰਦਰ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਨਗਰ ਕੌਂਸਲ ਭਦੌੜ 'ਚ ਦੀਆਂ ਵੋਟਾਂ ਦੀ ਗਿਣਤੀ ਸਬੰਧੀ ਸਿਵਲ ਤੇ ਪੁਲਿਸ ਵੱਲੋਂ ਭਦੌੜ ਦੇ ਸਟਰਾਂਗ ਰੂਮ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। 14 ਫਰਵਰੀ ਨੂੰ ਹੋਈਆਂ ਵੋਟਾਂ ਵਿੱਚ ਜੋ ਝੜਪ ਹੋਈ ਸੀ ਉਸ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵੱਲੋਂ ਹਰ ਲੋੜੀਂਦਾ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਕੋਈ ਵੀ ਸ਼ਰਾਰਤ ਜਾਂ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਨੇ ਸਟਰਾਂਗ ਰੂਮ ਤੋਂ 2 ਤੋਂ 300 ਮੀਟਰ ਦੀ ਦੂਰੀ ਤੱਕ ਬੈਰੀਕੇਡਿੰਗ ਕਰ ਦਿੱਤੀ ਹੈ ਜਿਥੇ ਆਮ ਨਾਗਰਿਕ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।