ਬਿਨਾਂ ਮਾਸਕ ਘੁੰਮ ਰਹੇ ਲੋਕਾਂ ਨੂੰ ਪੁਲਿਸ ਨੇ ਸਿਖਾਇਆ ਸਬਕ - ਲੋਕਾਂ ਦਾ ਕੋਰੋਨਾ ਟੈਸਟ
🎬 Watch Now: Feature Video
ਸਮਰਾਲਾ ਚ ਪੁਲਿਸ ਪ੍ਰਸ਼ਾਸਨ ਨੇ ਕੋਵਿਡ-19 ਨਿਯਮਾਂ ਦੀ ਧੱਜੀਆਂ ਉਡਾਉਣ ਵਾਲਿਆਂ ਨੂੰ ਸਬਕ ਸਿਖਾਇਆ। ਦੱਸ ਦਈਏ ਕਿ ਪੁਲਿਸ ਨੇ ਬਿਨਾਂ ਮਾਸਕ ਪਾ ਕੇ ਬਜ਼ਾਰ ਚ ਘੁੰਮ ਰਹੇ ਲੋਕਾਂ ਦੇ ਚਾਲਾਨ ਕੱਟੇ ਅਤੇ ਦੁਕਾਨਾਂ ਚ ਬਿਨਾਂ ਮਾਸਕ ਪਾ ਕੇ ਖੜੇ ਲੋਕਾਂ ਦਾ ਕੋਰੋਨਾ ਟੈਸਟ ਵੀ ਕੀਤਾ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ 149 ਚੋਂ 2 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ ਜਿਨ੍ਹਾਂ ਨੂੰ ਘਰ ਅੰਦਰ ਇਕਾਂਤਵਾਸ ਚ ਕੀਤਾ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਬਿਨਾਂ ਮਾਸਕ ਪਾਉਣ ਵਾਲੇ ਲੋਕਾਂ ਤੋਂ 1000 ਰੁਪਏ ਪ੍ਰਤੀ ਵਿਅਕਤੀ ਜੁਰਮਾਨਾ ਵਸੂਲਿਆ ਜਾ ਰਿਹਾ ਹੈ।