ਪੁਲਿਸ ਵੱਲੋਂ ਨਜਾਇਜ ਸ਼ਰਾਬ ਦੀਆਂ 840 ਬੋਤਲਾਂ ਬਰਾਮਦ - upadte news
🎬 Watch Now: Feature Video
ਤਰਨ ਤਾਰਨ: ਥਾਣਾ ਘਰਿੰਡਾ ਵੱਲੋਂ ਦੋ ਚਾਲੂ ਭੱਠੀਆ ਭਾਰੀ ਮਾਤਰਾ 840 ਬੋਤਲਾ ਸਰਾਬ ਨਜਾਇਜ ਅਤੇ 10 ਹਜ਼ਾਰ ਲੀਟਰ ਲਾਹਨ ਬਰਾਮਦ ਕੀਤਾ ਹੈ। ਨਰਿੰਦਰ ਸਿੰਘ ਮੁੱਖ ਅਫਸਰ ਥਾਣਾ ਘਰਿੰਡਾ ਵੱਲੋਂ ਪੁਲਿਸ ਪਾਰਟੀਆ ਦੀਆ ਵੱਖ-ਵੱਖ ਟੀਮਾਂ ਬਣਾ ਕਿ ਨਸ਼ਿਆਂ ਦੀ ਰੋਕਥਾਮ ਕਰਨ ਲਈ ਰੇਡ ਕੀਤੀ ਗਈ ਤਾਂ ਉਸ ਸਮੇ ਨਰਿੰਦਰ ਸਿੰਘ ਮੁੱਖ ਅਫਸਰ ਥਾਣਾ ਘਰਿੰਡਾ ਅਤੇ ਉਹਨਾ ਦੀ ਟੀਮ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ। ਜੋਦ ਪਿੰਡ ਹੁਸ਼ਿਆਰ ਨਗਰ ਦੇ ਵਾਸੀ ਜੋਧ ਸਿੰਘ ਉਰਫ ਜੋਧਾ ਪੁੱਤਰ ਮਹਿਲ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਮਹਿਲ ਸਿੰਘ ਦੀ ਬਹਿਕਾ ਤੋ ਦੋ ਚਾਲੂ ਭੱਠੀਆ ਭਾਰੀ ਮਾਤਰਾ 840 ਬੋਤਲਾ ਸ਼ਰਾਬ ਨਜਾਇਜ ਅਤੇ 10 ਹਜ਼ਾਰ ਲੀਟਰ ਲਾਹਨ ਬ੍ਰਾਮਦ ਕਰਕੇ ਦੋਸ਼ੀਆ ਨੂੰ ਮੌਕੇ ਤੇ ਗ੍ਰਿਫਤਾਰ ਕਰਕੇ ਵੱਖ ਵੱਖ ਮੁਕਦਮੇ ਦਰਜ ਕੀਤੇ ਹਨ।