ਪੁਲਿਸ ਨੇ ਮੋਟਰਾੰ ਦੀਆਂ ਤਾਰਾਂ ਚੋਰੀ ਕਰਨ ਵਾਲੇ ਚੋਰ ਨੂੰ ਕੀਤਾ ਕਾਬੂ - ਤਾਰਾਂ ਚੋਰੀ
🎬 Watch Now: Feature Video
ਰਾਏਕੋਟ: ਰਾਏਕੋਟ ਸਦਰ ਪੁਲਿਸ ਵੱਲੋਂ ਪਿੰਡ ਬੱਸੀਆਂ ਦੇ ਖੇਤਾਂ ਵਿਚਲੀਆਂ ਮੋਟਰਾਂ ਤੋਂ ਬਿਜਲੀ ਸਪਲਾਈ ਵਾਲੀਆਂ ਤਾਰਾਂ ਚੋਰੀ ਕਰਨ ਵਾਲੇ ਇੱਕ ਚੋਰ ਨੂੰ ਕਿਸਾਨਾਂ ਦੀ ਮਦਦ ਨਾਲ ਕਾਬੂ ਕੀਤਾ ਹੈ। ਐਸਐਚਓ ਅਜੈਬ ਸਿੰਘ ਨੇ ਦੱਸਿਆ ਕਿ ਪਿੰਡ ਬੱਸੀਆਂ ਦੇ ਵਸਨੀਕ ਕਿਸਾਨ ਬਲਵੀਰ ਸਿੰਘ ਉਰਫ ਕਾਕਾ ਪੁੱਤਰ ਬਲਦੇਵ ਸਿੰਘ ਅਤੇ ਹੋਰ ਕਿਸਾਨਾਂ ਨੇ ਰਾਏਕੋਟ ਸਦਰ ਪੁਲਿਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਖੇਤਾਂ ਵਿੱਚੋਂ ਬਿਜਲੀ ਸਪਲਾਈ ਵਾਲੀਆਂ ਕੇਬਲਾਂ ਅਤੇ ਤਾਰਾਂ ਚੋਰੀ ਹੋ ਗਈਆਂ ਹਨ। ਫਿਰ ਪੁਲਿਸ ਨੇ ਘਟਨਾ ਸਥਾਨ ਦਾ ਜਾਇਜਾ ਲਿਆ ਤਾਂ ਦੇਖਿਆ ਕਿ ਪਾਣੀ ਵਾਲੇ ਸੂਏ 'ਤੇ 2 ਵਿਅਕਤੀ ਮੋਟਰਾਂ ਤੋਂ ਚੋਰੀ ਕੀਤੀਆਂ ਕੇਬਲਾਂ ਨੂੰ ਜਲਾ ਕੇ ਤਾਂਬਾ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਕਿਸਾਨਾਂ ਦੀ ਮਦਦ ਨਾਲ ਪੁਲਿਸ ਪਾਰਟੀ ਨੇ ਇੱਕ ਚੋਰ ਨੂੰ ਕਾਬੂ ਕਰ ਲਿਆ, ਜਦਕਿ ਦੂਜਾ ਭੱਜਣ ਵਿਚ ਕਾਮਯਾਬ ਹੋ ਗਿਆ।