ਸ਼ੱਕੀ ਬੈਗ ਮਿਲਣ 'ਤੇ ਪੁਲਿਸ ਨੂੰ ਪਈ ਭਾਜੜ - ਐਂਬੂਲੈਂਸ
🎬 Watch Now: Feature Video
ਅੰਮ੍ਰਿਤਸਰ: 15 ਅਗਸਤ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਹਰ ਇੱਕ ਜਗ੍ਹਾ 'ਤੇ ਆਪਣੇ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਹਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਵਾਸਤੇ ਹਰ ਇੱਕ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਵਿੱਚ ਉਸ ਸਮੇਂ ਸਨਸਨੀ ਫੈਲ ਗਈ। ਜਦੋਂ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਉੱਤੇ ਇੱਕ ਲਵਾਰਿਸ ਬੈਗ ਪ੍ਰਾਪਤ ਹੋਇਆ। ਉੱਥੇ ਹੀ ਲਵਾਰਿਸ ਬੈਗ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਹਰਕਤ 'ਚ ਆਈ 'ਤੇ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਐਂਬੂਲੈਂਸ ਅਤੇ ਬੰਬ ਨਸ਼ਟ ਕਰਨ ਵਾਲੀ ਟੀਮ ਨੂੰ ਉੱਥੇ ਬੁਲਾਇਆ ਗਿਆ ਅਤੇ ਉਸ ਬੈਗ ਦੀ ਜਾਂਚ ਕੀਤੀ ਗਈ।