ਪੁਲਿਸ ਵੱਲੋਂ ਤੂੜੀ ਦੀ ਟਰਾਲੀ 'ਚ ਲਕੋ ਕੇ ਲਿਜਾਈਆਂ ਜਾ ਰਹੀਆਂ ਸ਼ਰਾਬ ਦੀਆਂ 150 ਪੇਟੀਆਂ ਕਾਬੂ - 1800 bottles of illicit liquor
🎬 Watch Now: Feature Video
ਫਰੀਦਕੋਟ: ਫਰੀਦਕੋਟ ਥਾਣਾ ਸਦਰ ਅਤੇ ਆਬਕਾਰੀ ਵਿਭਾਗ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਨਾਕੇਬੰਦੀ ਦੌਰਾਨ ਇੱਕ ਤੂੜੀ ਨਾਲ ਭਰੀ ਟਰਾਲੀ 'ਚ ਲਕੋ ਕੇ ਲਿਜਾਈ ਜ਼ਾ ਰਹੀ ਨਜ਼ਾਇਜ਼ ਸ਼ਰਾਬ ਦੀਆਂ 1800 ਬੋਤਲਾਂ (150 ਪੇਟੀਆਂ) ਸ਼ਰਾਬ ਦੀਆਂ ਬ੍ਰਾਮਦ ਕੀਤੀਆਂ ਗਈਆਂ। ਜਾਣਕਰੀ ਦਿੰਦੇ ਹੋਏ ਥਾਣਾ ਸਦਰ ਦੇ ਥਾਣਾ ਮੁਖੀ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਆਬਕਾਰੀ ਵਿਭਾਗ ਨਾਲ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਨਾਕੇਬੰਦੀ ਕੀਤੀ ਗਈ ਸੀ। ਜਿਸ ਤਹਿਤ ਗੁਪਤ ਸੂਚਨਾ ਦੇ ਅਧਾਰ ਤੇ ਇੱਕ ਟ੍ਰੈਕਟਰ ਟਰਾਲੀ ਜਿਸ 'ਚ ਤੂੜੀ ਭਰੀ ਹੋਈ ਸੀ ਅਤੇ ਜਦ ਤੂੜੀ ਦੀ ਟਰਾਲੀ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ ਤਾਂ ਤੂੜੀ ਹੇਠ ਲਕੋ ਕੇ ਰੱਖੀਆਂ ਗਈਆਂ 150 ਪੇਟੀਆ ਸ਼ਰਾਬ (1800 ਬੋਤਲਾਂ ) ਦੀਆਂ ਬ੍ਰਾਮਦ ਕੀਤੀਆਂ ਗਈਆਂ। ਜਿਸ ਤੇ ਟ੍ਰੈਕਟਰ ਚਾਲਕ ਨੂੰ ਹਿਰਾਸਤ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।