ਪਟਿਆਲਾ ਰੇਲਵੇ ਸਟੇਸ਼ਨ ’ਤੇ ਯਾਤਰੀਆਂ ਦੀ ਚੈਕਿੰਗ - ਰੇਲਵੇ ਪੁਲਿਸ ਚੌਕਸ
🎬 Watch Now: Feature Video
ਪਟਿਆਲਾ: ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਵਿੱਚ ਕਾਨੂੰਨੀ ਵਿਵਸਥਾ ਵਿਗੜਦੀ ਜਾ ਰਹੀ ਹੈ। ਪਿਛਲੇ ਦਿਨਾਂ ਚ ਪਠਾਨਕੋਟ ਚ ਆਰਮੀ ਕੈਂਪ ਦੇ ਗੇਟ ਕੋਲ ਹੋਏ ਗ੍ਰਨੇਡ ਹਮਲੇ (Grenade attacks) ਤੋਂ ਬਾਅਦ ਪੰਜਾਬ ਪੁਲਿਸ, ਆਰਮੀ ਅਤੇ ਰੇਲਵੇ ਪੁਲਿਸ (Railway Police) ਕਾਫੀ ਚੌਕਸ ਵਿਖਾਈ ਦੇ ਰਹੀ ਹੈ। ਪਟਿਆਲਾ ਦੇ ਵਿੱਚ ਰੇਲਵੇ ਪੁਲਿਸ ਦੇ ਵੱਲੋਂ ਟਰੇਨ ਤੋਂ ਉੱਤਰਨ ਵਾਲਿਆਂ ਯਾਤਰੀਆਂ ਦੀ ਚੈਕਿੰਗ (Passenger checking) ਕੀਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਯਾਤਰੀਆਂ ਦੇ ਬੈਗ ਆਦਿ ਦੀ ਵੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ। ਇਸ ਮੌਕੇ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ (security reasons) ਉਨ੍ਹਾਂ ਦੀ ਇਹ ਰੂਟੀਨ ਦੀ ਚੈਕਿੰਗ ਹੈ। ਉਨ੍ਹਾਂ ਕਿਹਾ ਕਿ ਚੈਕਿੰਗ ਦੇ ਦੌਰਾਨ ਕੋਈ ਵੀ ਸ਼ੱਕੀ ਸ਼ਖ਼ਸ ਜਾਂ ਕੋਈ ਵੀ ਸ਼ੱਕੀ ਚੀਜ ਫਿਲਹਾਲ ਬਰਾਮਦ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਨ੍ਹਾਂ ਇਸ ਤਰ੍ਹਾਂ ਦੀ ਚੈਕਿੰਗ ਜਾਰੀ ਰਹੇਗੀ।