ਗਤਕਾ ਖ਼ਾਲਸਾ ਦਲ ਵੱਲੋਂ ਪੰਜਾਬ ਪੁਲਿਸ ਦਾ ਸਨਮਾਨ, ਫੁੱਲਾਂ ਦੀ ਕੀਤੀ ਵਰਖਾ - ਕੋਰੋਨਾ ਵਾਇਰਸ
🎬 Watch Now: Feature Video
ਤਰਨਤਾਰਨ: ਪਿਛਲੇ ਦਿਨੀਂ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਲੈ ਕੇ ਪੰਜਾਬ ਅੰਦਰ ਸਰਕਾਰ ਵੱਲੋਂ ਕਰਫਿਊ ਲਗਾ ਦਿੱਤਾ ਗਿਆ, ਜਿਸ ਕਾਰਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਲੋਕਾਂ ਦੀਆਂ ਸਿਹਤ ਨੂੰ ਤੰਦਰੁਸਤ ਰੱਖਣ ਲਈ ਵੱਖ-ਵੱਖ ਚੌਕਾਂ ਵਿੱਚ ਦਿਨ-ਰਾਤ ਇੱਕ ਕਰਕੇ ਧਿਆਨ ਰੱਖਿਆ ਜਾ ਰਿਹਾ ਹੈ। ਉੱਥੇ ਹੀ, ਬੀਰ ਖਾਲਸਾ ਗਤਕਾ ਦਲ ਵੱਲੋ ਤਰਨਤਾਰਨ ਤੋਂ ਡਿਊਟੀ ਦੇ ਰਹੇ ਐਸਪੀ ਤਾਸੂਰ ਗੁਪਤਾ ਅਤੇ ਡੀਐਸਪੀ ਪਰਵੇਜ਼ ਚੋਪੜਾ ਅਤੇ ਪੁਲਿਸ ਜਵਾਨਾਂ ਉਪਰ ਫੁੱਲਾਂ ਦੀ ਵਰਖਾ ਕਰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।