ਕਿਸਾਨੀ ਮਸਲਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਪ੍ਰਧਾਨ ਮੰਤਰੀ: ਮਹੇਸ਼ਇੰਦਰ ਗਰੇਵਾਲ - ਕਿਸਾਨੀ ਮਸਲਾ
🎬 Watch Now: Feature Video
ਲੁਧਿਆਣਾ: ਮਹੇਸ਼ਇੰਦਰ ਗਰੇਵਾਲ ਵੱਲੋਂ ਰਾਜ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਬੋਧਨ 'ਤੇ ਆਪਣੀ ਪ੍ਰਤੀਕ੍ਰਿਆ ਦਿੱਤੀ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਸੰਬੋਧਨ ਤੋਂ ਇੱਕ ਸਕਾਰਾਤਮਕ ਗੱਲ ਤਾਂ ਨਿਕਲੀ ਹੈ ਕਿ ਜੋ ਲੋਕ ਸਿੱਖ ਕੌਮ ਨੂੰ ਦਹਿਸ਼ਤਗਰਦ ਦੱਸ ਰਹੇ ਸਨ ਉਨ੍ਹਾਂ ਦੇ ਮੂੰਹ ਚੁੱਪ ਹੋ ਜਾਣਗੇ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਖੁਦ ਕਿਹਾ ਹੈ ਕਿ ਉਹ ਸਿੱਖ ਕੌਮ ਦੀ ਬਹੁਤ ਇਜ਼ਤ ਕਰਦੇ ਹਨ ਅਤੇ ਉਹ ਪੰਜਾਬ ਵਿੱਚ ਕਾਫੀ ਸਮਾਂ ਰਹਿ ਚੁੱਕੇ ਹਨ। ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਉਹ ਤੁਰੰਤ ਇਨ੍ਹਾਂ ਖੇਤੀ ਕਨੂੰਨਾਂ ਨੂੰ ਰੱਦ ਕਰਨ।