ਕ੍ਰਿਸਮਿਸ ਮੌਕੇ ਸ਼ਰਧਾਲੂਆਂ ਨੇ ਫਗਵਾੜਾ 'ਚ ਕੱਢੀ ਸ਼ੋਭਾ ਯਾਤਰਾ - ਫਗਵਾੜਾ 'ਚ ਕੱਢੀ ਸ਼ੋਭਾ ਯਾਤਰਾ
🎬 Watch Now: Feature Video
ਫਗਵਾੜਾ: ਸ਼ਹਿਰ ਦੇ ਪੌਸ਼ ਖੇਤਰ ਹਰਗੋਬਿੰਦ ਨਗਰ ਤੋਂ ਬੀਤੇ ਦਿਨੀਂ ਕ੍ਰਿਸਮਿਸ ਪਰਬ ਮੌਕੇ ਸ਼ਰਧਾਲੂਆਂ ਨੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ। ਇਹ ਸ਼ੋਭਾ ਯਾਤਰਾ ਫਗਵਾੜਾ ਦੀ ਹਰਗੋਬਿੰਦ ਨਗਰ ਤੋਂ ਚੱਲ ਕੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਹਰਗੋਬਿੰਦ ਨਗਰ ਵਿੱਚ ਜਾ ਕੇ ਖ਼ਤਮ ਹੋਈ। ਪਾਸਟਰ ਨੇ ਕਿਹਾ ਕਿ ਪ੍ਰਭੂ ਯਿਸ਼ੂ ਲੋਕਾਂ ਦੇ ਕਸ਼ਟਾਂ ਦਾ ਨਿਵਾਰਨ ਕਰਨ ਦੇ ਲਈ ਦੁਨੀਆ ਦੇ ਵਿੱਚ ਹਨ ਅਤੇ ਲੱਖਾਂ ਹੀ ਲੋਕਾਂ ਉੱਤੇ ਉਨ੍ਹਾਂ ਦੀ ਕ੍ਰਿਪਾ ਹੋ ਹੈ। ਇਸ ਸ਼ੋਭਾ ਯਾਤਰਾ ਦੇ ਦੌਰਾਨ ਫਗਵਾੜਾ ਕੁਝ ਸਮੇਂ ਦੇ ਲਈ ਪ੍ਰਭੂ ਯਿਸ਼ੂ ਦੇ ਰੰਗ ਵਿੱਚ ਰੰਗ ਗਿਆ ਸੀ ।