'ਵੀਆਈਪੀ ਨੰਬਰ ਲਗਾਉਣ ਵਾਲੇ ਲੋਕਾਂ ਦੀ ਹੁਣ ਖੈਰ ਨਹੀਂ' - High security registration plates
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13368344-111-13368344-1634350083720.jpg)
ਅੰਮ੍ਰਿਤਸਰ: ਲੁਟੇਰੇ ਗੱਡੀਆਂ ਉੱਤੇ ਨਕਲੀ ਨੰਬਰ ਪਲੇਟ ਲਗਾ ਕੇ ਪੰਜਾਬ (Punjab) ਵਿੱਚ ਲਗਾਤਾਰ ਲੁੱਟ-ਖੋਹ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਜਿਸ ਦੇ ਚੱਲਦੇ ਨੈਸ਼ਨਲ ਰੋਡ ਸੇਫਟੀ ਕੌਂਸਲ ਗੌਰਮਿੰਟ ਆਫ ਇੰਡੀਆ, ਮਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਰਿਆਣਾ ਦੇ ਮੈਂਬਰ ਡਾ.ਕਮਲਜੀਤ ਸੋਹੀ ਨੇ ਕਿਹਾ ਕਿ ਇਨ੍ਹਾਂ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ (High security registration plates) ਹੀ ਲਗਾਉਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਮੰਤਰੀ ਅਤੇ ਅਮੀਰ ਘਰਾਣਿਆਂ ਦੇ ਲੋਕ ਆਪਣੀਆਂ ਗੱਡੀਆਂ ਦੇ ਉੱਤੇ ਵੀਆਈਪੀ ਨੰਬਰ (VIP number) ਲਗਵਾਉਂਦੇ ਹਨ। ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਵੀ ਮੈਂ ਚਿਤਾਵਨੀ ਦੇਣਾ ਹਾਂ ਕਿ ਅਗਾਂਹ ਤੋਂ ਉਹ ਵੀਆਈਪੀ ਨੰਬਰ ਪਲੇਟ ਦੀ ਬਜਾਏ ਐਚ ਐਸ ਆਰ ਪੀ ਨੰਬਰ ਹੀ ਲਗਵਾਉਣ।