thumbnail

By

Published : Aug 19, 2021, 9:14 PM IST

ETV Bharat / Videos

ਪਾਕਿਸਤਾਨੀ ਝੰਡਾ ਤੇ ਗੁਬਾਰਾ ਮਿਲਣ ਕਾਰਨ ਲੋਕ ਸਹਿਮੇ

ਜਲੰਧਰ: ਨਕੋਦਰ ਦੇ ਨਾਲ ਲੱਗਦੇ ਪਿੰਡ ਹੁੰਦਲ ਢੰਡਾ ਦੇ ਖੇਤਾਂ ਵਿੱਚੋਂ ਇੱਕੋ ਪਾਕਿਸਤਾਨੀ ਗੁਬਾਰਾ ਤੇ ਇੱਕ ਝੰਡਾ ਬਰਾਮਦ ਹੋਇਆ ਹੈ। ਇਹ ਝੰਡਾ ਤੇ ਗੁਬਾਰਾ ਮਿਲਣ ਨਾਲ ਖੇਤ ਮਾਲਕ ਤੇ ਆਲੇ ਦੁਆਲੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਦੀ ਖਬਰ ਪੁਲਿਸ ਨੂੰ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਉੱਪਰ ਪਹੁੰਚ ਕੇ ਝੰਡਾ ਤੇ ਗੁਬਾਰੇ ਨੂੰ ਬਰਾਮਦ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੰਨ੍ਹਾਂ ਜਾਂਚ ਪੜਤਾਲ ਅਜੇ ਵੀ ਚੱਲ ਰਹੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.