ਪਠਾਨਕੋਟ: ਪਠਾਨਕੋਟ ਵਿੱਚ ਮਲਕੀਤ ਸਿੰਘ ਦਾ ਇੱਕ ਨੌਜਵਾਨ 8 ਸਾਲ ਪਹਿਲਾਂ ਰੀੜ ਦੀ ਹੱਡੀ 'ਤੇ ਸੱਟ ਲੰਗਣ ਕਾਰਨ ਅਪਾਹਜ ਹੋ ਗਿਆ ਸੀ। ਅਪਾਹਜ ਹੋਣ ਦੇ ਬਾਵਜੂਦ ਵੀ ਇਸ ਨੌਜਵਾਨ ਦੇ ਹੌਂਸਲੇ ਬੁਲੰਦ ਹਨ। ਨੌਜਵਾਨ ਅਪਾਹਜ ਹੋਣ ਦੇ ਬਾਵਜੂਦ ਵੀ ਵੀਲਚੇਅਰ 'ਤੇ ਬੈਠ ਕੇ ਜ਼ੋਮੈਟੋ ਦੀ ਡਿਲੀਵਰੀ ਦਾ ਕੰਮ ਕਰ ਰਿਹਾ ਹੈ।
ਜ਼ੋਮੈਟੋ ਦੀ ਡਿਲੀਵਰੀ ਦਾ ਕੰਮ
ਜਿੱਥੇ ਅੱਜ ਕੱਲ੍ਹ ਦੇ ਪੜੇ ਲਿਖੇ ਨੌਜਵਾਨ ਛੋਟਾ ਕੰਮ ਕਰਨ ਵਿੱਚ ਸ਼ਰਮਿੰਦਗੀ ਮਹਿਸੂਸ ਕਰਦੇ ਹਨ, ਉੱਥੇ ਹੀ ਪਠਾਨਕੋਟ ਦਾ ਇੱਕ ਨੌਜਵਾਨ ਇਨ੍ਹੀ ਦਿਨੀਂ ਸਾਰਿਆਂ ਲਈ ਮਿਸਾਲ ਬਣਿਆ ਹੋਇਆ ਹੈ। ਜਿਸ ਦੀ ਵਜਾ ਇਹ ਹੈ ਕਿ ਉਹ ਅਪਾਹਜ ਹੋਣ ਦੇ ਬਾਵਜੂਦ ਵੀ ਵ੍ਹੀਲ ਚੇਅਰ ਉੱਤੇ ਬੈਠ ਜੋਮੈਟੋ ਦੀ ਡਿਲੀਵਰੀ ਦਾ ਕੰਮ ਕਰ ਰਿਹਾ ਹੈ ਅਤੇ ਉਹ ਆਪਣੇ ਕੰਮ ਨੂੰ ਬਾਖੂਬੀ ਅੰਜਾਮ ਦੇ ਰਿਹਾ ਹੈ। ਹੁਣ ਇਹ ਨੌਜਵਾਨ ਸ਼ਹਿਰ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਕੰਮ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਰਿਹਾ
ਦੱਸ ਦੇਈਏ ਕਿ ਇੱਕ ਹਾਦਸੇ ਦੇ ਦੌਰਾਨ ਨੌਜਵਾਨ ਦੀ ਰੀੜ ਦੀ ਹੱਡੀ 'ਤੇ ਸੱਟ ਲੱਗ ਗਈ ਅਤੇ ਉਹ ਲੱਕ ਦੇ ਥੱਲੋਂ ਦੋਵੇਂ ਲੱਤਾਂ ਤੋਂ ਅਪਾਹਜ ਹੋ ਗਿਆ। ਜਿਸ ਤੋਂ ਬਾਅਦ ਜੋ ਉਹ ਲੇਬਰ ਦਾ ਕੰਮ ਕਰਦਾ ਸੀ, ਉਸ ਤੋਂ ਵੀ ਵਾਂਝਾ ਹੋ ਗਿਆ। ਜਦੋਂ ਉਹ ਠੀਕ ਹੋਇਆ ਤਾਂ ਉਸ ਦੀਆਂ ਲੱਤਾਂ ਕੰਮ ਕਰਨਾ ਬੰਦ ਕਰ ਗਈਆਂ ਅਤੇ ਲੱਕ 'ਤੇ ਥੱਲੋਂ ਉਹ ਅਪਾਹਜ ਹੋ ਗਿਆ। ਇੱਕ ਸੰਸਥਾ ਵੱਲੋਂ ਮਦਦ ਕੀਤੀ ਗਈ ਅਤੇ ਉਸ ਨੂੰ ਵ੍ਹੀਲ ਚੇਅਰ ਦਿੱਤੀ ਗਈ ਜੋ ਕਿ ਹੁਣ ਜ਼ੋਮੈਟੋ ਵਿੱਚ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਕਮਾ ਰਿਹਾ ਹੈ ਅਤੇ ਬਾਕੀ ਲੋਕਾਂ ਦੇ ਲਈ ਮਿਸਾਲ ਬਣਿਆ ਹੋਇਆ ਹੈ।
ਨਸ਼ੇ 'ਚ ਫਸੇ ਨੌਜਵਾਨਾਂ ਨੂੰ ਅਪੀਲ
ਇਸ ਸਬੰਧੀ ਜਦੋਂ ਇਸ ਨੌਜਵਾਨ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ 8 ਸਾਲ ਪਹਿਲਾਂ ਇੱਕ ਹਾਸਦੇ ਵਿੱਚ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ। ਜਿਸ ਦੇ ਬਾਅਦ ਉਹ ਘਰ ਹੀ ਬੈਠਾ ਹੋਇਆ ਸੀ ਅਤੇ ਕੁਝ ਕਰਨ ਦਾ ਜਜ਼ਬਾ ਉਸ ਦੇ ਅੰਦਰ ਸੀ, ਪਰ ਉਹ ਕੁਝ ਵੀ ਨਹੀਂ ਕਰ ਪਾ ਰਿਹਾ ਸੀ। ਇਸੇ ਦੌਰਾਨ ਉਸ ਦਾ ਰਾਬਤਾ ਚੇਨੱਈ ਦੀ ਇੱਕ ਸੰਸਥਾ ਦੇ ਨਾਲ ਹੋਇਆ, ਜਿਨ੍ਹਾਂ ਵੱਲੋਂ ਉਸ ਨੂੰ ਵ੍ਹੀਲ ਚੇਅਰ ਦਿੱਤੀ ਗਈ ਅਤੇ ਜ਼ੋਮੈਟੋ 'ਚ ਡਿਲੀਵਰੀ ਦਾ ਕੰਮ ਦਵਾਈਆ ਗਿਆ ਅਤੇ ਹੁਣ ਉਹ ਇਸ ਕੰਮ ਰਾਹੀਂ ਆਪਣਾ ਅਤੇ ਆਪਣੀ ਮਾਤਾ ਦਾ ਗੁਜ਼ਾਰਾ ਕਰ ਰਿਹਾ ਹੈ। ਇਸ ਮੌਕੇ ਨੌਜਵਾਨ ਨੇ ਨਸ਼ੇ 'ਚ ਫਸੇ ਨੌਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਸ਼ਿਆਂ ਨੂੰ ਤਿਆਗੋ ਅਤੇ ਘਰ ਪਰਿਵਾਰ ਵੱਲ ਧਿਆਨ ਦੇਵੋ।