ਚੰਡੀਗੜ੍ਹ 'ਚ ਲੋਕਾਂ ਨੇ ਕੀਤੀ ਛੱਠ ਪੂਜਾ - ਛੱਠ ਪੂਜਾ ਦਾ ਤਿਉਹਾਰ
🎬 Watch Now: Feature Video
ਚੰਡੀਗੜ੍ਹ ਦੇ ਲੋਕਾਂ ਨੇ ਸ਼ਨੀਵਾਰ ਨੂੰ ਛੱਠ ਪੂਜਾ ਦਾ ਤਿਉਹਾਰ ਸ਼ਰਧਾ ਭਾਵ ਨਾਲ ਮਨਾਇਆ। ਚੰਡੀਗੜ੍ਹ ਦੇ ਸੈਕਟਰ 42 ਦੀ ਝੀਲ ਤੇ ਸਵੇਰ ਤੋਂ ਹੀ ਬਹੁਤ ਸਾਰੇ ਲੋਕ ਛੱਠ ਪੂਜਾ ਲਈ ਇੱਕਠੇ ਹੋਣਾ ਸ਼ੁਰੂ ਹੋ ਗਏ ਸਨ। ਸਵੇਰੇ ਲੋਕਾਂ ਨੇ ਝੀਲ ਵਿੱਚ 5 ਨਦਿਯਨ ਦੇ ਪਾਣੀ ਅਤੇ ਗੰਗਾ ਜਲ ਪਾ ਕੇ ਝੀਲ 'ਚ ਪੂਜਾ ਕੀਤੀ। ਸ਼ਰਧਾਲੂਆਂ ਨੇ ਦੱਸਿਆ ਕਿ ਸ਼ਾਮ ਨੂੰ ਝੀਲ 'ਤੇ ਪੂਜਾ ਕੀਤੀ ਜਾਵੇਗੀ। ਪੂਜਾ ਦੌਰਾਨ ਕਰੀਬ 50,000 ਲੋਕਾਂ ਦੇ ਇੱਕਠੇ ਹੋਣ ਦੀ ਉਮੀਦ ਹੈ।