ਪਿੰਡ ਦਾਨਾ ਰੋਮਾਣਾ ਦੀ ਪੰਚਾਇਤ ਨੇ ਧਰਨੇ 'ਤੇ ਗਏ ਕਿਸਾਨਾ ਦੀ ਖੇਤੀ ਦੀ ਸਾਂਭ ਸੰਭਾਲ ਦਾ ਚੁੱਕਿਆ ਬੀੜਾ
🎬 Watch Now: Feature Video
ਫ਼ਰੀਦਕੋਟ: ਕਿਸਾਨ ਹਿਤੈਸ਼ੀ ਲੋਕਾਂ ਵਿੱਚ ਕਿਸਾਨ ਅੰਦੋਲਨ ਪ੍ਰਤੀ ਹੌਂਸਲਾ ਵਧਦਾ ਦਿਖਾਈ ਦੇ ਰਿਹਾ ਹੈ ਜਿਸ ਦੀ ਮਿਸਾਲ ਪਿੰਡ ਦਾਨਾ ਰੋਮਾਣਾ 'ਚ ਦੇਖਣ ਨੂੰ ਮਿਲੀ ਹੈ। ਇਸ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਵੱਡਾ ਫੈਸਲਾ ਲਿਆ ਗਿਆ ਹੈ। ਦਿੱਲੀ ਜਾਣ ਲਈ ਪਿੰਡ ਦੇ ਕੋਈ ਵੀ ਚਾਹਵਾਣ ਕਿਸਾਨ, ਮਜ਼ਦੂਰ ਦੇ ਪਰਿਵਾਰ ਨੂੰ ਖੇਤੀਬਾੜੀ 'ਚ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਸਦੇ ਹੱਲ ਲਈ ਪਿੰਡ ਦੀ ਪੰਚਾਇਤ ਜ਼ਿੰਮੇਵਾਰੀ ਚੁੱਕੇਗੀ। ਪ੍ਰਦਰਸ਼ਕਾਰੀਆਂ ਨੂੰ ਫੋਨ ਰੀਚਾਰਜ, ਤੇਲ ਜਾਂ ਹੋਰ ਵੀ ਕਿਸੇ ਜ਼ਰੂਰਤ ਦੀ ਪੰਚਾਇਤ ਜ਼ਿੰਮੇਵਾਰ ਹੋਵੇਗੀ। ਜ਼ਿਕਰਯੋਗ ਹੈ ਕਿ 900 ਦੀ ਅਬਾਦੀ ਵਾਲੇ ਇਸ ਪਿੰਡ ਦੇ ਲੋਕਾਂ ਵਿੱਚੋਂ 80 ਫੀਸਦੀ ਲੋਕ ਇਸ ਅੰਦੋਲਨ ਵਿੱਚ ਸ਼ਮੂਲੀਅਤ ਕਰ ਚੁਕੇ ਹਨ।