ਸ਼ਹਿਰ ‘ਚ ਵਿਕਾਸ ਦੀ ਰਫ਼ਤਾਰ ਹੋਈ ਤੇਜ਼ - development
🎬 Watch Now: Feature Video
ਜਲੰਧਰ: ਨਿਊ ਦਸਮੇਸ਼ ਨਗਰ ਤੇ ਪਿਆਰਾ ਇਨਕਲੇਵ ਦੀ ਸੜਕ ਨਿਰਮਾਣ ਦਾ ਕੰਮ ਦਾ ਉਦਘਾਟਨ ਵਿਧਾਇਕ ਸੁਸ਼ੀਲ ਰਿੰਕੂ (MLA Sushil Rinku) ਵੱਲੋਂ 45 ਲੱਖ ਦੀ ਲਾਗਤ ਨਾਲ ਸ਼ੁਰੂ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਨਿਊ ਦਸਮੇਸ਼ ਨਗਰ (New Dasmesh Nagar) ਦੀ ਸੜਕ ਨਿਰਮਾਣ ਤੇ 35 ਲੱਖ ਦੀ ਲਾਗਤ ਦੇ ਨਾਲ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਨਾਲ ਹੀ ਲਗਦੇ ਪਿਆਰਾ ਇਨਕਲੇਵ ਦੀ ਸੜਕ ਨਿਰਮਾਣ ਦੇ ਕੰਮ 10 ਲੱਖ ਰੁਪਏ ਦੀ ਲਾਗਤ ਦੇ ਨਾਲ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਜੋ ਗਲੀਆਂ ਦੇ ਕੰਮ ਰਹਿੰਦੇ (Pending) ਸਨ ਉਨ੍ਹਾਂ ਨੂੰ ਵੀ ਜਲਦ ਪੂਰਾ ਕੀਤਾ ਜਾ ਰਿਹਾ ਹੈ।