ਆਰਟੀਓ ਦਫ਼ਤਰ ’ਚ ਏਜੰਟਾ ਦੁਆਰਾ ਲੋਕਾਂ ਦੀ ਹੋ ਰਹੀ ਸ਼ਰੇਆਮ ਲੁੱਟ - ਟੈਸਟ
🎬 Watch Now: Feature Video
ਗੁਰਦਾਸਪੁਰ: ਲਾਇਸੰਸ ਬਣਾਉਣ ਲਈ ਆਰਟੀਓ ਦਫ਼ਤਰ ’ਚ ਆਉਣ ਵਾਲਿਆਂ ਦਾ ਕਹਿਣਾ ਹੈ ਕਿ ਏਜੰਟਾਂ ਦੁਆਰਾ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਲਾਇਸੰਸ ਲਈ ਟੈਸਟ ਦੇਣ ਆਏ ਵਿਅਕਤੀ ਨੇ ਮੌਕੇ ’ਤੇ ਦੱਸਿਆ ਕਿ ਏਜੰਟਾਂ ਦਾ ਵਲੋਂ ਲੋਕਾਂ ਦੀ ਲੁੱਟ ਕੀਤੀ ਜਾਂਦੀ ਹੈ ਤੇ ਟੈਸਟ ਲਈ 200 ਰੁਪਏ ਦੇ ਕੇ ਕਿਰਾਏ ’ਤੇ ਗੱਡੀ ਲੈਣੀ ਪੈਂਦੀ ਹੈ। ਮੌਕੇ ’ਤੇ ਮੌਜੂਦ ਲੋਕਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਟੈਸਟ ਪ੍ਰਕਿਰਿਆ ਲਈ ਸਰਕਾਰੀ ਗੱਡੀ ਦਾ ਪ੍ਰਬੰਧ ਕੀਤਾ ਜਾਵੇ। ਇਸ ਸਬੰਧ ’ਚ ਦੀਪਕ ਕੁਮਾਰ ਨੇ ਦੱਸਿਆ ਕਿ ਟੈਸਟ ਦੇਣ ਲਈ ਲੋਕ ਆਪਣੀ ਗੱਡੀਆਂ ਲਿਆਉਂਦੇ ਹਨ ਅਤੇ ਜਿਨ੍ਹਾਂ ਲੋਕਾਂ ਕੋਲ ਗੱਡੀ ਨਹੀਂ ਹੁੰਦੀ ਉਹ ਕਿਸੇ ਦੀ ਗੱਡੀ ਬਾਹਰੋਂ ਲਿਆ ਕੇ ਟੈਸਟ ਦਿੰਦੇ ਹਨ। ਉਨ੍ਹਾਂ ਕਿਹਾ ਦੱਸਿਆ ਕਿ ਟੈਸਟ ਦੇਣ ਲਈ ਦਫ਼ਤਰ ਵੱਲੋਂ ਗੱਡੀ ਉਪਲੱਬਧ ਨਹੀਂ ਕਰਵਾਈ ਜਾਂਦੀ।