ਦੋਰਾਹਾ ਵਿਖੇ ਆਨਲਾਈਨ ਕਿਸਾਨ ਮੇਲਾ ਲਾਇਆ - ludhiana update
🎬 Watch Now: Feature Video
ਦੋਰਾਹਾ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਆਨਲਾਈਨ ਲਾਏ ਗਏ ਕਿਸਾਨ ਮੇਲੇ ਵਿੱਚ ਬਲਾਕ ਦੋਰਾਹਾ ਦੇ ਵੱਡੀ ਗਿਣਤੀ ਕਿਸਾਨਾਂ ਨੇ ਜਾਣਕਾਰੀ ਹਾਸਲ ਕੀਤੀ। ਦੋਰਾਹਾ ਵਿਖੇ ਬਲਾਕ ਪੱਧਰ 'ਤੇ ਇਸ ਮੀਟਿੰਗ ਵਿੱਚ ਖੇਤੀਬਾੜੀ ਅਧਿਕਾਰੀਆਂ ਨੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜਾਣਕਾਰੀ ਦਿੱਤੀ। ਬਲਾਕ ਖੇਤੀ ਅਫ਼ਸਰ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਹੁਣ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਨਾੜ ਨੂੰ ਅੱਗ ਨਾ ਲਗਾਉਣ ਦੀ ਵੀ ਸਲਾਹ ਦਿੱਤੀ। ਦੋਰਾਹਾ ਬਲਾਕ ਵਿੱਚ ਇਸ ਦੋ ਦਿਨਾਂ ਵਰਚੁਅਲ ਕਿਸਾਨ ਮੇਲੇ ਵਿੱਚ ਮੁੱਖ ਤੌਰ ਤੇ ਪਾਇਲ ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਮਨਕੰਵਲ ਸਿੰਘ ਚਾਹਲ ਨੇ ਵੀ ਸ਼ਿਰਕਤ ਕੀਤੀ।