ਕਿਸਾਨਾਂ ਦੇ ਸਮਰਥਨ 'ਚ ਵਕੀਲਾਂ ਦੀ ਇੱਕ ਰੋਜ਼ਾ ਕਲਮ ਛੋੜ ਹੜਤਾਲ - ਲੂਕਆਉਟ ਨੋਟਿਸ
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: 26 ਜਨਵਰੀ ਕਿਸਾਨਾਂ ਦੀ ਪਰੇਡ 'ਚ ਹੋਈ ਹਿੰਸਾ ਤੋਂ ਬਾਅਦ ਕਿਸਾਨਾਂ ਦੇ ਖਿਲਾਫ ਦਿੱਲੀ ਪੁਲਿਸ ਨੇ ਮੁੱਕਦਮੇ ਦਰਜ ਕੀਤੇ ਹਨ ਜਿਸ ਦੀ ਪੰਜਾਬ ਦੇ ਵਕੀਲਾਂ ਨੇ ਕਰੜੇ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਇੱਕ ਰੋਜ਼ਾ ਕਮਲ ਛੋੜ ਹੜਤਾਲ ਕਰ ਕਿਸਾਨਾਂ ਦੇ ਖਿਲਾਫ ਰੋਸ ਜ਼ਾਹਿਰ ਕੀਤਾ। ਇਸ ਬਾਬਤ ਗੱਲ ਕਰਦੇ ਹੋਏ ਵਕੀਲ ਦਾ ਕਹਿਣਾ ਹੈ ਕਿ ਲੂਕਆਉਟ ਨੋਟਿਸ ਨੀਰਵ ਮੋਦੀ ਦੇ ਖਿਲਾਫ ਜਾਰੀ ਹੋਣਾ ਚਾਹੀਦਾ ਸੀ ਨਾ ਕੀ ਕਿਸਾਨਾਂ ਦੇ ਖਿਲ਼ਾਫ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਕੀਲ ਕਿਸਾਨਾਂ ਦੇ ਨਾਲ ਹਨ।