ਪਠਾਨਕੋਟ 'ਚ ਕੋਰੋਨਾ ਨੇ ਲਈ 1 ਦੀ ਜਾਨ, 7 ਨਵੇ ਕੇਸਾਂ ਦੀ ਹੋਈ ਪੁਸ਼ਟੀ
🎬 Watch Now: Feature Video
ਪਠਾਨਕੋਟ: ਜਿਲ੍ਹਾਂ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਕੁੱਝ ਦਿਨ ਪਹਿਲਾ ਪਠਾਨਕੋਟ ਜਿਲ੍ਹਾਂ ਨੂੰ ਕੋਰੋਨਾ ਮੁਕਤ ਐਲਾਨਿਆ ਗਿਆ ਸੀ। ਪਰ ਹੁਣ ਜਿਸ ਦੇ ਚੱਲਦੇ ਮੰਗਲਵਾਰ ਸੱਤ ਨਵੇਂ ਕੋਰੋਨਾ ਪੀੜਤ ਕੇਸਾਂ ਦੀ ਪੁਸ਼ਟੀ ਹੋਈ ਹੈ। ਉੱਥੇ ਹੀ 1 ਕੋਰੋਨਾ ਪੀੜਤ ਮਰੀਜ਼ ਜਿਸ ਦਾ ਇਲਾਜ ਅੰਮ੍ਰਿਤਸਰ ਵਿੱਖੇ ਚੱਲ ਰਿਹਾ ਸੀ, ਉਸ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਪਠਾਨਕੋਟ ਦੇ 'ਚ ਕੁੱਲ ਕੋਰੋਨਾ ਪੀੜਤਾਂ ਮਰੀਜ਼ਾਂ ਦੀ ਗਿਣਤੀ 69 ਹੈ, ਜਿਨ੍ਹਾਂ ਵਿੱਚੋਂ 36 ਠੀਕ ਹੋਏ ਤੇ ਜਿਨ੍ਹਾਂ ਵਿੱਚੋਂ 30 ਐਕਟਿਵ ਮਰੀਜ਼ ਹਨ, ਜਿਨ੍ਹਾਂ ਦਾ ਇਲਾਜ ਪਠਾਨਕੋਟ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ। ਇਨ੍ਹਾਂ 'ਚ ਤਿੰਨ ਕੋਰੋਨਾ ਪੀੜਤਾਂ ਦੀ ਮੌਤਾਂ ਹੋ ਚੁੱਕੀਆਂ ਹਨ। ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੀ ਲੋਕਾਂ ਨੂੰ ਲਗਾਤਾਰ ਹਿਦਾਇਤ ਕਰ ਰਿਹਾ ਹੈ ਕਿ ਉਹ ਸਮਾਜਿਕ ਦੂਰੀ ਦਾ ਧਿਆਨ ਰੱਖਣ ਅਤੇ ਮਾਸਕ ਪਾ ਕੇ ਰੱਖਣ।