ਮੈਸੂਰ: ਕਰਨਾਟਕ ਦੀ ਅਦਾਲਤ ਨੇ ਮਾਂ, ਗਰਭਵਤੀ ਪਤਨੀ ਅਤੇ ਦੋ ਬੱਚਿਆਂ ਦੇ ਕਤਲ ਦੇ ਦੋਸ਼ੀ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਰਗੁਰੂ ਤਾਲੁਕ ਦੇ ਪਿੰਡ ਚਮੇਗੌਧਨਹੁੰਡੀ ਦੇ ਮਨੀਕਾਂਤ ਸਵਾਮੀ, ਇੱਕ ਸਰੀਰਕ ਤੌਰ 'ਤੇ ਅਪਾਹਜ ਵਿਅਕਤੀ ਨੇ 28 ਅਪ੍ਰੈਲ 2021 ਨੂੰ ਆਪਣੀ ਗਰਭਵਤੀ ਪਤਨੀ ਗੰਗਾ ਦਾ ਕਤਲ ਕਰ ਦਿੱਤਾ ਸੀ। ਖਬਰਾਂ ਮੁਤਾਬਿਕ ਉਸ ਨੂੰ ਆਪਣੀ ਪਤਨੀ ਦੇ ਚਰਿੱਤਰ 'ਤੇ ਸ਼ੱਕ ਸੀ। ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਕਾਤਲ ਨੇ ਆਪਣੀ ਮਾਂ ਕੈਂਪਾਜੰਮਾ ਅਤੇ ਦੋ ਮਾਸੂਮ ਪੁੱਤਰਾਂ ਦਾ ਕਤਲ ਕਰ ਦਿੱਤਾ।
ਸੋਟੀ ਨਾਲ ਕੀਤਾ ਪਰਿਵਾਰਿਕਾ ਮੈਂਬਰਾਂ 'ਤੇ ਹਮਲਾ
ਖਬਰਾਂ ਮੁਤਾਬਿਕ ਮਣੀਕਾਂਤ ਸਵਾਮੀ ਨੇ ਰਾਤ ਨੂੰ ਸੌਂਦੇ ਸਮੇਂ ਚੱਲਣ ਵਾਲੀ ਸੋਟੀ ਨਾਲ ਉਨ੍ਹਾਂ ਸਾਰਿਆਂ (ਪਰਿਵਾਰਕ ਮੈਂਬਰਾਂ) ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਉਥੋਂ ਭੱਜ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਥਾਣਾ ਸਰਗੁਰੂ ਨੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ।
ਮੈਸੂਰ ਦੀ 5ਵੀਂ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਹੋਈ ਇਸ ਮਾਮਲੇ ਦੀ ਸੁਣਵਾਈ
ਇਸ ਮਾਮਲੇ ਦੀ ਸੁਣਵਾਈ ਮੈਸੂਰ ਦੀ 5ਵੀਂ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਹੋਈ। ਸਬੂਤਾਂ ਦੀ ਜਾਂਚ ਕਰਨ ਤੋਂ ਬਾਅਦ ਜੱਜ ਗੁਰੂਰਾਜ ਸੋਮਕਲਵਾਰ ਨੇ ਪਾਇਆ ਕਿ ਮਣੀਕਾਂਤ ਸਵਾਮੀ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕੀਤਾ ਸੀ। ਅਦਾਲਤ ਵਿੱਚ ਮੁਲਜ਼ਮ ਨੂੰ ਦੋਸ਼ੀ ਪਾਇਆ ਅਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਉਸ 'ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ। ਇਸ ਦੇ ਨਾਲ ਹੀ ਹੁਕਮਾਂ ਵਿੱਚ ਇਹ ਵੀ ਹਦਾਇਤ ਕੀਤੀ ਗਈ ਕਿ ਮ੍ਰਿਤਕ ਦੀ ਮਾਂ ਅਤੇ ਮੁਲਜ਼ਮ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦੇਣ ਲਈ ਮਾਮਲਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਭੇਜਿਆ ਜਾਵੇ।