ਵਿਆਹ ਵਾਲੇ ਦਿਨ ਲਾੜੀ ਹੋਈ ਘਰ 'ਚੋਂ ਰਫੂ ਚੱਕਰ, ਪੁਲਿਸ ਕਰ ਰਹੀ ਭਾਲ - ਲਾੜਾ ਲਾੜੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-7937844-thumbnail-3x2-gsp.jpg)
ਗੁਰਦਾਸਪੁਰ: ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਕਲਾਨੌਰ 'ਚ ਉਸ ਵੇਲੇ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਪਠਾਨਕੋਟ ਤੋਂ ਬਰਾਤ ਲਾੜਾ ਲਾੜੀ ਨੂੰ ਵਿਆਹਉਣ ਲਈ ਆਇਆ ਪਰ ਲਾੜੀ ਘਰ 'ਚ ਮੌਜੂਦ ਨਹੀਂ ਸੀ। ਲਾੜੀ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੜੀ ਨੂੰ ਉਸ ਦੀ ਵੱਡੀ ਭੈਣ ਤੇ ਜੀਜੇ ਨੇ ਅਗਵਾ ਕੀਤਾ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕੁੜੀ ਦੀ ਉਮਰ 16 ਸਾਲ ਹੈ ਤੇ ਉਹ ਇਹ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੀ ਇਸ ਕਰਕੇ ਉਹ ਘਰ ਤੋਂ ਭੱਜੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਕੁੜੀ ਦੀ ਭਾਲ ਕੀਤੀ ਜਾ ਰਹੀ ਹੈ। ਉਸ ਦੇ ਬਿਆਨ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।