ਵਧਦੀ ਠੰਡ ਨੇ ਸ਼ਹਿਰ ਦੇ ਪਾਰਕਾਂ ਵਿੱਚ ਰੌਣਕ ਕੀਤੀ ਘੱਟ - ਠੰਡ ਕਾਰਨ ਸ਼ਹਿਰ ਦੇ ਪਾਰਕਾਂ ਦੀ ਰੌਣਕ ਘਟੀ
🎬 Watch Now: Feature Video
ਪੰਜਾਬ ਵਿੱਚ ਠੰਢ ਦਾ ਪ੍ਰਕੋਪ ਜਾਰੀ ਹੈ ਅਤੇ ਠੰਡ ਦਿਨੋ ਦਿਨ ਹੋਰ ਵਧੀ ਜਾ ਰਹੀ ਹੈ। ਠੰਡ ਤੇ ਧੁੰਦ ਨੇ ਪੰਜਾਬ ਦੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ ਜਿਸ ਕਾਰਨ ਲੋਕ ਘਰੋਂ ਬਾਹਰ ਨਹੀਂ ਨਿਕਲ ਪਾ ਰਹੇ। ਇਸੇ ਦੇ ਚੱਲਦਿਆਂ ਸ਼ਹਿਰ ਦੇ ਪਾਰਕਾਂ ਵਿੱਚ ਵੀ ਜੋ ਸ਼ਾਮ ਨੂੰ ਰੌਣਕਾਂ ਦਿਖਦੀਆਂ ਸਨ, ਬੱਚੇ ਖੇਲਦੇ ਅਤੇ ਲੋਕ ਸੈਰ ਕਰਦੇ ਨਜ਼ਰ ਆਂਦੇ ਸੀ, ਉਸ 'ਤੇ ਅਸਰ ਪਿਆ ਹੈ। ਲੋਕ ਠੰਢ ਤੋਂ ਪ੍ਰੇਸ਼ਾਨ ਆਪਣੇ ਘਰਾਂ ਵਿੱਚ ਦੱਬਕੇ ਰਜਾਈਆਂ ਵਿੱਚ ਬੈਠੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਘਰੋਂ ਬਾਹਰ ਨਹੀਂ ਨਿਕਲਣ ਦੇ ਰਹੇ। ਇੱਕ ਸੈਰ ਲਈ ਆਏ ਵਿਅਕਤੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਠੰਢ ਦਾ ਕਹਿਰ ਤਾਂ ਪੈ ਰਿਹਾ ਹੈ ਪਰ ਸੈਰ ਵੀ ਕਰਨੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮੈਂ ਤਕਰੀਬਨ ਸ਼ਾਮ ਨੂੰ ਹੀ ਹਰ ਰੋਜ਼ ਸੈਰ ਕਰਦਾ ਹਾਂ ਅਤੇ ਪਹਿਲਾਂ ਇੱਥੇ ਲੋਕ ਬਹੁਤ ਲੋਕੀ ਸੈਰ ਲਈ ਆਉਂਦੇ ਸੀ ਪਰ ਹੁਣ ਠੰਡ ਕਾਰਨ ਕੋਈ ਵੀ ਬੰਦਾ ਪਾਰਕ ਦੇ ਵਿੱਚ ਨਜ਼ਰ ਨਹੀਂ ਆਉਂਦਾ।