ਐਨਜੀਓ ਨੇ ਜਾਨਵਰ ਨੂੰ ਗੱਡੀ ਥੱਲੇ ਕੁਚਲਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਮੰਗੀ - ਜਾਨਵਰ ਨੂੰ ਗੱਡੀ ਥੱਲੇ ਕੁਚਲਣ ਵਾਲੇ ਵਿਰੁੱਧ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10277151-thumbnail-3x2-asr.jpg)
ਅੰਮ੍ਰਿਤਸਰ: 16-08-2020 ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕਾਰ ਚਾਲਕ ਬੇਜ਼ੁਬਾਨ ਜਾਨਵਰ ਨੂੰ ਜਾਣਬੁੱਝ ਕੇ ਆਪਣੀ ਕਾਰ ਨਾਲ ਕੁਚਲਿਆ ਸੀ। ਉਸ ਵਿਅਕਤੀ ਦੀ ਜਾਂਚ ਪੜਤਾਲ ਨੂੰ PFA ਐਨਜੀਓ ਨੇ ਕੀਤੀ ਤਾਂ ਉਨ੍ਹਾਂ ਨੂੰ ਉਸ ਦੇ ਘਰ ਵਿੱਚੋਂ ਬੇਦਰਦੀ ਨਾਲ ਰੱਖੇ ਹੋਏ ਕੁੱਤੇ ਮਿਲੇ। ਇਸ ਸਬੰਧ ਵਿੱਚ 18-08-2020 ਨੂੰ ਉਨ੍ਹਾਂ ਨੇ ਕਪੂਰਥਲਾ ਵਿੱਚ ਪਰਚਾ ਦਰਜ ਕਰਵਾਇਆ। ਅੱਜ ਫਿਰ PFA ਐਨਜੀਓ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਸੰਸਥਾ ਨੇ ਅਦਾਲਤ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਲੋਕਾਂ ਦੇ ਹੌਸਲੇ ਨਾ ਵਧ ਸਕਣ।