ਸਿੱਧੂ ਦੀ ਭੈਣ ਦੇ ਵਿਵਾਦ ’ਤੇ ਇਸ ਵਕੀਲ ਨੇ ਕੀਤੇ ਵੱਡੇ ਖੁਲਾਸੇ, ਕਿਹਾ...

🎬 Watch Now: Feature Video

thumbnail
ਚੰਡੀਗੜ੍ਹ: ਸੀਨੀਅਰ ਵਕੀਲ ਮਨਜੀਤ ਸਿੰਘ ਖਹਿਰਾ ਜੋ ਨਵਜੋਤ ਸਿੰਘ ਸਿੱਧੂ ਦੇ ਪਿਤਾ ਭਗਵੰਤ ਸਿੰਘ ਦੇ ਜਿਗਰੀ ਦੋਸਤ ਸਨ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਭੈਣ ਵੱਲੋਂ ਨਵਜੋਤ ਸਿੱਧੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਖਹਿਰਾ ਨੇ ਕਿਹਾ ਕਿ ਸਿੱਧੂ ਦੀ ਮਾਤਾ ਦੇ ਦੋ ਵਿਆਹ ਸਨ ਅਤੇ ਪਹਿਲੇ ਵਿਆਹ ਤੋਂ ਸਿੱਧੂ ਦੀਆਂ ਦੋ ਭੈਣਾਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਤੀਹ ਪੈਂਤੀ ਸਾਲ ਤੋਂ ਉਹ ਅਲੱਗ ਰਹੀਆਂ ਸਨ ਪਰ ਹੁਣ ਸਿੱਧੂ ਨੂੰ ਬਦਨਾਮ ਕਰਨ ਵਾਸਤੇ ਗਲਤ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਵਕੀਲ ਨੇ ਕਿਹਾ ਕਿ ਸਿੱਧੂ ਦੀਆਂ ਭੈਣਾ ਉਨ੍ਹਾਂ ਦੇ ਘਰ ਆਉਂਦੀਆਂ ਜਾਂਦੀਆਂ ਸਨ ਅਤੇ ਸਿੱਧੂ ਦੀ ਮਾਤਾ ਦਾ ਵੀ ਆਉਣਾ ਜਾਣਾ ਸੀ ਪਰ ਹੁਣ ਲੰਮੇ ਸਮੇਂ ਬਾਅਦ ਅਜਿਹੇ ਇਲਜ਼ਾਮ ਲਗਾਉਣਾ ਗਲਤ ਹੈ।ਖਹਿਰਾ ਨੇ ਕਿਹਾ ਕਿ ਉਹ ਕਿਸੇ ਦੇ ਵੀ ਕਹਿਣ 'ਤੇ ਇੱਥੇ ਨਹੀਂ ਆਏ ਅਤੇ ਉਨ੍ਹਾਂ ਦੇ ਦੋਸਤ ਭਗਵੰਤ ਸਿੰਘ 'ਤੇ ਹੁੰਦੀ ਚਿੱਕੜ ਉਛਾਲੀ ਨੂੰ ਉਹ ਬਰਦਾਸ਼ਤ ਨਹੀਂ ਕਰ ਪਾਏ ਜਿਸ ਕਾਰਨ ਉਹ ਇੱਥੇ ਆਪਣੀ ਗੱਲ ਕਹਿਣ ਆਏ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.