ਨਗਰ ਕੀਰਤਨ ਪਹੁੰਚਿਆ ਕਰਤਾਰਪੁਰ ਸਾਹਿਬ, ਬੇਰ ਸਾਹਿਬ ਤੋਂ ਪਾਏ ਸਨ ਚਾਲੇ
🎬 Watch Now: Feature Video
ਗੁਰਦਾਸਪੁਰ : 22 ਫ਼ਰਵਰੀ ਨੂੰ ਸੁਲਤਾਨਪੁਰ ਲੋਧੀ ਦੇ ਗੁਰੁਦਵਾਰਾ ਸ੍ਰੀ ਬੇਰ ਸਾਹਿਬ ਤੋਂ ਨਿਰੋਲ ਸੇਵਾ ਸੰਸਥਾ ਵੱਲੋਂ ਸ਼ੁਰੂ ਕੀਤਾ ਗਿਆ। ਅਲੋਕਿਕ ਨਗਰ ਕੀਰਤਨ 14 ਦਿਨਾਂ ਦੇ ਸਫ਼ਰ ਤੋਂ ਬਾਅਦ 15ਵੇਂ ਦਿਨ ਡੇਰਾ ਬਾਬਾ ਨਾਨਕ ਤੋਂ ਹੁੰਦੇ ਹੋਏ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਅਪੜਿਆ। ਇਸ ਨਗਰ ਕੀਰਤਨ ਵਿੱਚ 700 ਦੇ ਕਰੀਬ ਸੰਗਤ ਜਥੇ ਦੇ ਰੂਪ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਈ। ਨਗਰ ਕੀਰਤਨ ਵਿੱਚ ਖ਼ਾਲਸਾਈ ਜਾਹੋ-ਜਲਾਲ ਦਾ ਵੱਖਰਾ ਹੀ ਰੰਗ ਸੀ। ਪਾਲਕੀ ਸਾਹਿਬ ਵਿੱਚ ਸਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਕਰ ਰਹੇ ਸਨ, ਅੱਗੇ ਚੱਲ ਰਹੇ ਪੰਜ ਪਿਆਰੇ ਵੱਖ ਹੀ ਨਜਾਰਾ ਪੇਸ਼ ਕਰ ਰਹੇ ਸਨ ਗੁਰੂ ਦੀ ਲਾਡਲੀ ਫੌਜ ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ।