ਫਰਾਂਸ ਦੇ ਰਾਸ਼ਟਰਪਤੀ ਵਿਰੁੱਧ ਮੁਸਲਿਮ ਭਾਈਚਾਰੇ ਨੇ ਕੀਤਾ ਪ੍ਰਦਰਸ਼ਨ - Muslim community protests
🎬 Watch Now: Feature Video
ਬਠਿੰਡਾ: ਫਰਾਂਸ ਦੇ ਰਾਸ਼ਟਰਪਤੀ ਵੱਲੋਂ ਮੁਸਲਿਮ ਭਾਈਚਾਰੇ ਉੱਤੇ ਵਿਵਾਦਤ ਟਿੱਪਣੀ ਦੇ ਵਿਰੋਧ ਵਿੱਚ ਸ਼ਹਿਰ ਦੇ ਮੁਸਲਮਾਨਾਂ ਨੇ ਦਰਗਾਹ ਬਾਬਾ ਹਾਜੀਰਤਨ ਵਿਖੇ ਇਕੱਠੇ ਹੋ ਕੇ ਨਮਾਜ਼ ਉਪਰੰਤ ਪ੍ਰਦਰਸ਼ਨ ਕਰਦੇ ਹੋਏ ਭਰਵੀਂ ਨਾਹਰੇਬਾਜ਼ੀ ਕੀਤੀ। ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਨੂੰ ਵੱਡੇ ਅਹੁਦੇ ਉੱਤੇ ਰਹਿ ਕੇ ਮੁਸਲਿਮ ਲੋਕਾਂ ਉੱਤੇ ਅਜਿਹਾ ਵਿਵਾਦਤ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਫਰਾਂਸ ਸਾਰੇ ਹੀ ਪ੍ਰੋਡੈਕਟਾਂ ਦਾ ਬਾਈਕਾਟ ਕੀਤਾ ਹੈ ਅਤੇ ਜਦੋਂ ਤਕ ਫਰਾਂਸ ਦਾ ਰਾਸ਼ਟਰਪਤੀ ਦੇ ਪੂਰੀ ਦੁਨੀਆ ਦੇ ਮੁਸਲਿਮ ਲੋਕਾਂ ਦੀ ਮੁਆਫ਼ੀ ਨਹੀਂ ਮੰਗਦੇ ਤਦੋਂ ਤੱਕ ਇਹ ਪ੍ਰਦਰਸ਼ਨ ਸ਼ਿਖਰਾ ਉੱਤੇ ਚੱਲਦੇ ਰਹਿਣਗੇ।