ਨਗਰ ਕੌਂਸਲ ਚੋਣਾਂ: ਜ਼ੀਰਕਪੁਰ 'ਚ ਕਾਂਗਰਸੀ ਉਮੀਦਵਾਰਾਂ ਨੇ ਕੀਤਾ ਚੋਣ ਪ੍ਰਚਾਰ - ਯੂਥ ਕਾਂਗਰਸ ਦੇ ਉਮੀਵਾਰਾਂ ਨੇ ਕੀਤਾ ਚੋਣ ਪ੍ਰਚਾਰ
🎬 Watch Now: Feature Video
ਚੰਡੀਗੜ੍ਹ: ਪੰਜਾਬ 'ਚ 14 ਫ਼ਰਵਰੀ ਨੂੰ ਨਗਰ ਕੌਂਸਲ ਚੋਣਾਂ ਤੇ ਨਗਰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਉਮੀਦਵਾਰ ਉਦੈ ਵੀਰ ਸਿੰਘ ਢਿੱਲੋਂ ਨੇ ਜ਼ੀਰਕਪੁਰ 'ਚ ਚੋਣ ਪ੍ਰਚਾਰ ਕੀਤਾ। ਦੱਸਣਯੋਗ ਹੈ ਕਿ ਉਦੈ ਵੀਰ ਸਿੰਘ ਢਿੱਲੋਂ ਕਾਂਗਰਸ ਤੋਂ ਹਲਕਾ ਡੇਰਾਬਸੀ ਦੇ ਇੰਚਾਰਜ ਦੀਪਿੰਦਰ ਸਿੰਘ ਢਿੱਲੋਂ ਦੇ ਪੁੱਤਰ ਹਨ। ਉਹ ਜ਼ੀਰਕਪੁਰ ਦੇ ਵਾਰਡ ਨੰ. 12 ਤੋਂ ਪਹਿਲੀ ਵਾਰ ਚੋਣਾਂ ਲੜ ਰਹੇ ਹਨ। ਉਨ੍ਹਾਂ ਵਾਰਡ ਦੀਆਂ ਸ਼ਾਮਲਾਟ ਜ਼ਮੀਨਾਂ 'ਤੇ ਸੜਕਾਂ ਦੀਆਂ ਸਮੱਸਿਆਵਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਤੇ ਵਾਰਡ ਦੇ ਵਿਕਾਸ ਕਰਵਾਉਣ ਦਾ ਭਰੋਸਾ ਦਿੱਤਾ।