ਕੋਰੋਨਾ ਵਾਇਰਸ ਕਰਕੇ ਦਿਹਾੜੀਦਾਰਾਂ ਲਈ ਤੁਰੰਤ ਰਾਹਤ ਪੈਕੇਜ ਦੇਵੇ ਕੇਂਦਰ ਸਰਕਾਰ: ਪਰਨੀਤ ਕੌਰ
🎬 Watch Now: Feature Video
ਪਟਿਆਲਾ ਤੋਂ ਵਿਧਾਇਕ ਤੇ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਲੋਕ ਸਭਾ ਵਿੱਚ ਕੇਂਦਰ ਸਰਕਾਰ ਵਲੋਂ ਕੋਵਿਡ-19 ਦੇ ਮੱਦੇਨਜ਼ਰ ਪਾਬੰਦੀਆਂ ਕਰਕੇ ਪ੍ਰਭਾਵਿਤ ਗਰੀਬ ਦਿਹਾੜੀਦਾਰਾਂ ਲਈ ਤੁਰੰਤ ਰਾਹਤ ਪੈਕੇਜ ਦੇਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਕਾਫ਼ੀ ਮੁਸ਼ਕਿਲਾਂ ਝੱਲ ਰਹੇ ਦਿਹਾੜੀਦਾਰ ਕਾਮਿਆਂ ਤੇ ਸਮਾਜ ਦੇ ਘੱਟ ਆਮਦਨ ਵਾਲਿਆਂ ਦੀ ਇਮਦਾਦ ਕਰਨ ਲਈ ਕੇਂਦਰ ਸਰਕਾਰ ਨੇ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ। ਆਪਣਾ ਸੁਝਾਅ ਦਿੰਦਿਆਂ ਪਰਨੀਤ ਕੌਰ ਨੇ ਕਿਹਾ ਕਿ ਗਰੀਬਾਂ ਤੇ ਦਿਹਾੜੀਦਾਰਾਂ ਲਈ ਇਹ ਰਾਹਤ ਅਰਜ਼ੀ ਸਹਾਇਤਾ ਜਾਂ ਵਿੱਤੀ ਪੈਕੇਜ ਦੇ ਰੂਪ 'ਚ ਵੀ ਹੋ ਸਕਦੀ ਹੈ। ਉਨ੍ਹਾਂ ਨੇ ਅਜੋਕੇ ਹਾਲਾਤ 'ਚ ਰੋਜ਼ਾਨਾ ਕਮਾ ਕੇ ਖਾਣ ਵਾਲੇ ਅਤੇ ਆਪਣੀਆਂ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਜੂਝ ਰਹੇ ਕਾਮਿਆਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਵੱਲੋਂ ਤੁਰੰਤ ਇੱਕ ਨੀਤੀ ਬਣਾਏ ਜਾਣ 'ਤੇ ਵੀ ਜ਼ੋਰ ਦਿੱਤਾ।