ਸਰਦੂਲ ਸਿਕੰਦਰ ਦੇ ਦੇਹਾਂਤ ਮਗਰੋਂ ਸੰਗੀਤ ਪ੍ਰੇਮੀਆਂ 'ਚ ਸੋਗ ਦੀ ਲਹਿਰ - ਅਮਰ ਰਹਿਣਗੇ ਸਰਦੂਲ ਸਿਕੰਦਰ ਦੇ ਗੀਤ
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ:ਇੰਟਰਨੈਸ਼ਲਨ ਕਲਾਕਾਰ ਤੇ ਪੰਜਾਬ ਦੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦੇ ਦੇਹਾਂਤ ਮਗਰੋਂ ਸੰਗੀਤ ਜਗਤ ਅਤੇ ਸੰਗੀਤ ਪ੍ਰੇਮੀਆਂ 'ਚ ਸੋਗ ਦੀ ਲਹਿਰ ਹੈ। ਸੰਗੀਤ ਪ੍ਰੇਮੀਆਂ ਨੇ ਕਿਹਾ ਕਿ ਸਰਦੂਲ ਸਿਕੰਦਰ ਇੱਕ ਸੂਫੀ ਤੇ ਮਨਮੋਹਕ ਗੀਤ ਗਾਉਣ ਵਾਲੇ ਗਾਇਕ ਸਨ। ਉਹ ਆਪਣੀ ਪਤਨੀ ਅਮਰ ਨੂਰੀ ਦੇ ਨਾਲ ਕਈ ਪਿੰਡਾਂ 'ਚ ਸੰਗੀਤ ਅਖਾੜੇ ਲਾਉਂਦੇ ਤੇ ਲੋਕ ਗੀਤਾਂ ਰਾਹੀ ਸਮਾਜਿਕ ਸੰਦੇਸ਼ ਦਿੰਦੇ ਸਨ। ਲੋਕਾਂ ਨੇ ਕਿਹਾ ਕਿ ਸੱਭਿਆਚਰਕ ਗਾਇਕ ਸਰਦੂਲ ਸਿਕੰਦਰ ਦੇ ਗੀਤ ਹਮੇਸ਼ਾ ਅਮਰ ਰਹਿਣਗੇ।