ਪੰਜਾਬ ਪੁਲਿਸ ਦੇ ਹਵਲਦਾਰ ਕੋਲੋਂ ਚੋਰੀ ਦੇ 8 ਮੋਟਰਸਾਈਕਲ ਬਰਾਮਦ - ਮੋਟਰਸਾਈਕਲ ਚੋਰੀ ਕਰਨ ਦੇ ਦੋਸ਼
🎬 Watch Now: Feature Video
ਮੋਗਾ: ਬਾਘਾਪੁਰਾਣਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਪੰਜਾਬ ਪੁਲਿਸ ਦੇ ਇੱਕ ਹਵਲਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਮੁਲਜ਼ਮ ਕੋਲੋਂ ਪੁਲਿਸ ਨੇ ਚੋਰੀ ਦੇ ਅੱਠ ਮੋਟਰਸਾਈਕਲ ਬਰਾਮਦ ਕੀਤੇ। ਡੀਐਸਪੀ ਬਾਘਾਪੁਰਾਣਾ ਜਸਬਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਹਵਲਦਾਰ ਗੁਰਵਿੰਦਰ ਸਿੰਘ ਗੋਨੀ ਫ਼ਰੀਦਕੋਟ ਦੇ ਏਆਰਪੀ ਯੂਨਿਟ ਵਿੱਚ ਤਾਇਨਾਤ ਹੈ ਅਤੇ ਬੀਤੇ ਕੁਝ ਸਮੇਂ ਤੋਂ ਉਹ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਿਹਾ ਸੀ। ਮੁਲਜ਼ਮ ਦੇ ਵਿਰੁੱਧ 11 ਦਸੰਬਰ 2020 ਨੂੰ ਵੀ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਵਿੱਚ ਫ਼ਰੀਦਕੋਟ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਉਕਤ ਮਾਮਲੇ ਵਿੱਚ ਮੁਲਜ਼ਮ ਹਵਲਦਾਰ ਫ਼ਰਾਰ ਚੱਲ ਰਿਹਾ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਹੈ।