ਭਾਸ਼ਾ ਵਿਭਾਗ ਪੰਜਾਬ ਨੇ ਮਨਾਇਆ ਮਾਤ ਭਾਸ਼ਾ ਦਿਵਸ - ਪੰਜਾਬੀ ਆਲੋਚਕ
🎬 Watch Now: Feature Video
ਪਟਿਆਲਾ: ਜ਼ਿਲ੍ਹੇ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਤ ਭਾਸ਼ਾ ਦਿਵਸ ਮਨਾਇਆ, ਜਿਸ ਵਿੱਚ ਸ਼੍ਰੋਮਣੀ ਪੰਜਾਬੀ ਆਲੋਚਕ ਡਾ.ਧਨਵੰਤ ਕੌਰ ਵੱਲੋਂ ਵਿਚਾਰ ਪੇਸ਼ ਕੀਤੇ ਗਏ ਨਾਲ ਹੀ ਉੱਭਰਦੇ ਕਵਿਆ ਦੇ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਗੱਲਬਾਤ ਦੌਰਾਨ ਮੁੱਖ ਮਹਿਮਾਨ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਚਿੰਤਾ ਜਤਾਈ ਅਤੇ ਕਿਹਾ ਕਿ ਦੇਸ਼ ਵਿੱਚ 192 ਭਾਸ਼ਾਵਾਂ ਖਤਮ ਹੋ ਚੁੱਕਿਆ ਹਨ। ਅੱਜ ਅਸੀਂ ਸਰਕਾਰਾਂ ਨੂੰ ਵੀ ਸਵਾਲ ਕਰਦੇ ਹਾਂ ਕਿ ਜਦੋਂ ਤੁਹਾਡੇ ਵੱਲੋਂ ਪਾਰਲੀਮੈਂਟ ਵਿੱਚ ਕਸਮ ਖਾਈ ਜਾਂਦੀ। ਦੂਜੇ ਪਾਸੇ ਸ਼੍ਰੋਮਣੀ ਪੰਜਾਬੀ ਆਲੋਚਕ ਡਾ. ਧਨਵੰਤ ਕੌਰ ਨੇ ਦੱਸਿਆ ਕਿ ਸਾਡੇ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ ਅਤੇ ਭਾਸ਼ਾ ਵਿਭਾਗ ਨੇ ਕਈ ਸਕੀਮਾਂ ਵੀ ਹਨ ਉਹ ਪੰਜਾਬੀ ਦੇ ਵਿੱਚ ਉਲੀਕੀਆਂ ਹਨ ਤੇ ਅੱਗੇ ਵੀ ਅਹਿਮ ਕਦਮ ਚੁੱਕੇ ਜਾ ਰਹੇ ਹਨ।