ਕੋਟਕਪੂਰਾ ’ਚ ਮੁਹੱਲਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਲਾਇਆ ਧਰਨਾ - ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਲਾਇਆ ਧਰਨਾ
🎬 Watch Now: Feature Video
ਫ਼ਰੀਦਕੋਟ: ਕੋਟਕਪੂਰਾ ਵਿਚ ਬੀਤੇ ਦਿਨ ਨਸ਼ਾ ਤਸਕਰਾਂ ਅਤੇ ਸੱਟੇਬਾਜਾਂ ਤੋਂ ਦੁਖੀ ਮੁਹੱਲਾ ਵਾਸੀਆਂ ਨੇ ਡੀਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਦਰਸਨ ਕੀਤਾ। ਲੋਕਾਂ ਨੇ ਕਿਹਾ ਕਿ ਮੁਹੱਲੇ ਵਿੱਚ ਇੱਕ ਵਿਅਕਤੀ ਸੱਟੇਬਾਜੀ ਅਤੇ ਨਸ਼ਾ ਤਸਕਰੀ ਦਾ ਕੰਮ ਸ਼ਰੇਆਮ ਕਰਦਾ ਹੈ ਜਿਸ ਦੇ ਖਿਲਾਫ ਕਈ ਵਾਰ ਮੁਹੱਲਾ ਵਾਸੀਆਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪਰ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਗਈ। ਮਾਮਲੇ ਸਬੰਧੀ ਜਦ ਐਸਪੀ ਇਨਸਵੈਸਟੀਗੇਸ਼ਨ ਸੇਵਾ ਸਿੰਘ ਮੱਲ੍ਹੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਡੀਐਸਪੀ ਦਫ਼ਤਰ ਬਾਹਰ ਕੋਈ ਧਰਨਾ ਨਹੀਂ ਲੱਗਿਆ ਇਹ ਤਾਂ ਰੇਗਰ ਭਾਈਚਾਰੇ ਦੀ ਲੜਾਈ ਹੋਈ ਹੈ।