ਵਿਧਾਇਕ ਘੁਬਾਇਆ 'ਤੇ ਆਪਣੀ ਫ਼ੈਕਟਰੀ ਦੀਆਂ ਟਾਇਲਾਂ ਲਾ ਕੇ ਵਿਕਾਸ ਕਾਰਜਾਂ 'ਚ ਧਾਂਦਲੀ ਦੇ ਦੋਸ਼ - ਵਿਕਾਸ ਕਾਰਜਾਂ 'ਚ ਧਾਂਦਲੀ ਦੇ ਦੋਸ਼
🎬 Watch Now: Feature Video
ਫ਼ਾਜ਼ਿਲਕਾ: ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਉੱਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਇਲਜ਼ਾਮ ਲਗਾਏ ਹਨ ਕਿ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕੰਮਾਂ ਵਿੱਚ ਜਿਥੇ ਉਨ੍ਹਾਂ ਵੱਲੋਂ ਲਿਆਂਦਾ ਪੈਸਾ ਵਰਤਿਆ ਜਾ ਰਿਹਾ ਹੈ। ਭਾਜਪਾ ਆਗੂ ਰਾਕੇਸ਼ ਧੂੜਿਆ ਨੇ ਦੋਸ਼ ਲਾਏ ਕਿ ਟੈਂਡਰ ਵਿੱਚ ਗਲੀਆਂ ਬਣਾਉਣ ਲਈ ਐਸਟੀਮੇਟ ਵਿੱਚ ਪਾਸ ਕੀਤੀਆਂ ਸੀਸੀ ਫਲੋਰਿੰਗ ਟਾਇਲਾਂ ਦੀ ਥਾਂ ਵਿਧਾਇਕ ਘੁਬਾਇਆ ਧਾਂਦਲੀ ਕਰ ਆਪਣੀ ਫੈਕਟਰੀ ਦੀਆਂ ਇੰਟਰਲਾਕਿੰਗ ਟਾਇਲਾਂ ਦੀ ਖ਼ਰੀਦ ਕਰਵਾ ਕੇ ਵਿਕਾਸ ਕਾਰਜ ਕਰਵਾ ਰਿਹਾ ਹੈ। ਦੂਜੇ ਪਾਸੇ ਵਿਧਾਇਕ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਬਿਜ਼ਨਸ ਕੀਤਾ ਹੈ ਤੇ ਇਸ ਵਿੱਚ ਕਿਸੇ ਨੂੰ ਕੋਈ ਹਰਜ਼ ਨਹੀਂ ਹੋਣਾ ਚਾਹੀਦਾ। ਉਧਰ, ਡੀਸੀ ਫ਼ਾਜ਼ਿਲਕਾ ਨੇ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ।