ਮੰਡੀ ਗੋਬਿੰਦਗੜ੍ਹ 'ਚ ਪ੍ਰਵਾਸੀ ਭਾਈਚਾਰੇ ਨੇ ਕੀਤੀ ਛੱਠ ਪੂਜਾ - Chhath Pooja in Mandi Gobindgarh
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ: ਬਿਹਾਰ ਦੇ ਮਹਾਪਰਵ ਛੱਠ ਮਹਾਂਉਤਸਵ ਮੰਡੀ ਗੋਬਿੰਦਗੜ੍ਹ ਵਿੱਚ ਵੀ ਧੂਮਧਾਮ ਨਾਲ ਮਨਾਇਆ ਗਿਆ। ਸ਼ਾਮ ਵੇਲੇ ਸੂਰਜ ਦੇਵ ਨੂੰ ਅਰਕ ਦੇ ਕੇ ਛੱਠ ਪੂਜਾ ਕੀਤੀ ਗਈ। 36 ਘੰਟੇ ਵਿੱਚ ਇਸ ਵਰਤ ਨੂੰ ਰੱਖਣ ਵਾਲੇ ਨਾ ਕੁਝ ਖਾਂਦੇ ਹਨ ਅਤੇ ਨਾ ਹੀ ਪਾਣੀ ਪੀਂਦੇ ਹਨ। ਚੌਥੇ ਦਿਨ ਸੂਰਜ ਦੇਵ ਦੀ ਪੂਜਾ ਕਰਕੇ ਵਰਤ ਨੂੰ ਖੋਲ੍ਹਿਆ ਜਾਂਦਾ ਹੈ ਅੱਜ ਇਸ ਪੂਰਵ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਵਰਤ ਰੱਖਣ ਵਾਲੇ ਆਦਮੀ ਅਤੇ ਮਹਿਲਾਵਾਂ ਨੇ ਮੰਡੀ ਗੋਬਿੰਦਗੜ੍ਹ ਦੇ ਰਜਵਾਹੇ ਵਿੱਚ ਖੜ੍ਹੇ ਹੋ ਕੇ ਸੂਰਜ ਦੇਵ ਦੀ ਪੂਜਾ ਕਰਕੇ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਮੰਗੀ।