ਐੱਸ.ਡੀ.ਐੱਮ ਤੇ ਤਹਿਸੀਲਦਾਰ ਦੀ ਨੰਬਰਦਾਰ ਯੂਨੀਅਨ ਨਾਲ ਮੀਟਿੰਗ - ਨੰਬਰਦਾਰ ਯੂਨੀਅਨ ਨਾਲ ਮੀਟਿੰਗ

🎬 Watch Now: Feature Video

thumbnail

By

Published : Nov 13, 2021, 8:23 AM IST

ਹੁਸ਼ਿਆਰਪੁਰ: ਐੱਸ.ਡੀ.ਐੱਮ. ਦਫ਼ਤਰ (SDM Office) ਗੜ੍ਹਸ਼ੰਕਰ ਦੇ ਰੈਡ ਕਰਾਸ ਭਵਨ (Red Cross Building) ਵਿਖੇ ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਫੀਲਡ ਵਿੱਚ ਆ ਰਹੀਆਂ ਪਰੇਸ਼ਾਨੀਆਂ ਦੇ ਸਬੰਧ ਵਿੱਚ ਇੱਕ ਮੀਟਿੰਗ (Meeting) ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਨੰਬਰਦਾਰਾਂ ਨੇ ਹਿੱਸਾ ਲਿਆ ਅਤੇ ਮੀਟਿੰਗ (Meeting) ਵਿੱਚ ਐੱਸ.ਡੀ.ਐੱਮ. ਅਰਵਿੰਦ ਕੁਮਾਰ ਗੁਪਤਾ (SDM Arvind Kumar Gupta) ਅਤੇ ਤਹਿਸੀਲਦਾਰ ਤਪਨ ਭਨੋਟ (Tehsildar Tapan Bhanot) ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੀਟਿੰਗ (Meeting) ਦੌਰਾਨ ਨੰਬਰਦਾਰਾਂ ਵੱਲੋਂ ਆਪਣੇ ਪੇਅ ਸਕੇਲ ਦੇ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਫੀਲਡ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਸਥਾਨਕ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਹੈ। ਇਸ ਮੌਕੇ ਐੱਸ.ਡੀ.ਐੱਮ. (SDM ) ਵੱਲੋਂ ਨੰਬਰਦਾਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.