thumbnail

By

Published : Sep 6, 2019, 11:08 PM IST

ETV Bharat / Videos

ਲੁਧਿਆਣਾ ਐਸ.ਟੀ.ਐਫ. ਵੱਲੋਂ ਨਸ਼ਾ ਤਸਕਰ ਕਾਬੂ

ਲੁਧਿਆਣਾ ਐਸ.ਟੀ.ਐਫ. ਦੀ ਟੀਮ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਫਰਾਰ ਚੱਲ ਰਹੇ ਇੱਕ ਆਰੋਪੀ ਗੇਜਾ ਸਿੰਘ ਨੂੰ 210 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਮਾਮਲੇ ਦੀ ਪੂਰੀ ਜਾਣਕਾਰੀ ਦਿੰਦਿਆਂ ਸਬ- ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਐਸ.ਟੀ.ਐਫ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਉਕਤ ਆਰੋਪੀ ਨਸ਼ੇ ਦੀ ਸਪਲਾਈ ਦੇਣ ਲਈ ਬਸਤੀ ਜੋਧੇਵਾਲ ਦੇ ਕੋਲ ਆ ਰਿਹਾ ਹੈ, ਇਤਲਾਹ ਪੱਕੀ ਹੋਣ 'ਤੇ ਤੁਰੰਤ ਕਾਰਵਾਈ ਕਰਦਿਆਂ ਬਸਤੀ ਸਪੈਸ਼ਲ ਨਾਕਾਬੰਦੀ ਦੌਰਾਨ ਆਰੋਪੀ ਨੂੰ ਮੁਖਬਰ ਦੀ ਨਿਸ਼ਾਨਦੇਹੀ ਤੇ ਕਾਬੂ ਕੀਤਾ ਗਿਆ। ਜਸਪਾਲ ਸਿੰਘ ਦੱਸਿਆ ਕਿਹਾ ਕਿ ਆਰੋਪੀ ਖਿਲਾਫ N.D.P.S ਐਨ.ਡੀ.ਪੀ.ਐਸ. ਐਕਟ ਦੇ ਅਧੀਨ ਥਾਣਾ ਬਸਤੀ ਜੋਧੇਵਾਲ ਵਿੱਚ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.