ਹੈਦਰਾਬਾਦ: ਕੇਂਦਰ ਦੀ ਮੋਦੀ ਸਰਕਾਰ ਵੀਰਵਾਰ 3 ਅਕਤੂਬਰ ਤੋਂ ਪੀਐੱਮ ਇੰਟਰਨਸ਼ਿਪ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਸਕੀਮ ਤਹਿਤ ਕੰਪਨੀਆਂ ਉਮੀਦਵਾਰਾਂ ਤੋਂ ਅਰਜ਼ੀਆਂ ਮੰਗ ਸਕਦੀਆਂ ਹਨ। ਜਾਣਕਾਰੀ ਅਨੁਸਾਰ ਇਸ ਪੋਰਟਲ ਲਈ 12 ਅਕਤੂਬਰ ਤੋਂ ਇਛੁੱਕ ਇੰਟਰਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਬਿਨੈਕਾਰ ਨੂੰ ਇੱਕ ਫਾਰਮ ਭਰਨਾ ਹੋਵੇਗਾ, ਜਿਸ ਵਿੱਚ ਉਸ ਨੂੰ ਆਪਣੇ ਹੁਨਰ ਅਤੇ ਰੁਚੀਆਂ ਬਾਰੇ ਜਾਣਕਾਰੀ ਦੇਣੀ ਹੋਵੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਦਾ ਇਹ ਪੋਰਟਲ ਖੁਦ ਤੁਹਾਨੂੰ ਇਹ ਜਾਣਕਾਰੀ ਦੇਵੇਗਾ ਕਿ ਤੁਸੀਂ ਕਿਸ ਕੰਪਨੀ ਲਈ ਯੋਗ ਹੋ। ਇਸ ਦੇ ਨਾਲ ਹੀ ਤੁਹਾਡਾ ਸੀਵੀ ਵੀ ਆਪਣੇ ਆਪ ਤਿਆਰ ਹੋ ਜਾਵੇਗਾ।
ਦੱਸ ਦੇਈਏ ਕਿ ਇੰਟਰਨਸ਼ਿਪ ਕਰ ਰਹੇ ਉਮੀਦਵਾਰਾਂ ਦੀ ਚੋਣ ਉਨ੍ਹਾਂ ਦੇ ਪ੍ਰੋਫਾਈਲ, ਦਿਲਚਸਪੀ ਅਤੇ ਯੋਗਤਾ ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਤੋਂ ਬਾਅਦ ਕੰਪਨੀਆਂ ਉਨ੍ਹਾਂ ਦੀ ਚੋਣ ਕਰਨਗੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨੇ ਅਗਲੇ 5 ਸਾਲਾਂ ਵਿੱਚ ਲਗਭਗ 1 ਕਰੋੜ ਲੋਕਾਂ ਨੂੰ ਸਿਖਲਾਈ ਦੇਣ ਦਾ ਟੀਚਾ ਰੱਖਿਆ ਹੈ।
ਜਾਣੋ ਕੌਣ ਲੈ ਸਕਦਾ ਹੈ ਇਸ ਸਕੀਮ ਦਾ ਲਾਭ
- ਅਪਲਾਈ ਕਰਨ ਵਾਲਾ ਬਿਨੈਕਾਰ 10ਵੀਂ ਪਾਸ ਹੋਣਾ ਚਾਹੀਦਾ ਹੈ।
- ਉਨ੍ਹਾਂ ਦੀ ਉਮਰ 21 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
- ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਵਿੱਚ ਨਾ ਹੋਵੇ।
- ਕੋਈ ਵੀ ਮੈਂਬਰ ਇਨਕਮ ਟੈਕਸ ਨਹੀਂ ਭਰਦਾ।
- ਪਰਿਵਾਰ ਦੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।
- ਇੰਟਰਨਸ਼ਿਪ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਰਸ ਕਰਨ ਦੀ ਮਨਾਹੀ ਹੋਵੇਗੀ।
- ਆਈਆਈਟੀ, ਆਈਆਈਐਮ ਅਤੇ ਫੁੱਲ ਟਾਈਮ ਨੌਕਰੀ ਕਰਨ ਵਾਲੇ ਇਹ ਇੰਟਰਨਸ਼ਿਪ ਨਹੀਂ ਕਰ ਸਕਣਗੇ।
ਜਾਣੋ ਕਿੰਨਾ ਮਿਲੇਗਾ ਵਜ਼ੀਫ਼ਾ
ਇੰਟਰਨਸ਼ਿਪ ਕਰਨ ਵਾਲੇ ਹਰੇਕ ਇੰਟਰਨ ਨੂੰ ਲਗਭਗ 5,000 ਰੁਪਏ ਦਾ ਵਜੀਫਾ ਦਿੱਤਾ ਜਾਵੇਗਾ। ਇੰਨ੍ਹਾਂ ਵਿੱਚੋਂ 4500 ਰੁਪਏ ਸਰਕਾਰ ਵੱਲੋਂ ਅਤੇ ਬਾਕੀ 500 ਰੁਪਏ ਸੀਐਸਆਰ ਫੰਡ ਵਿੱਚੋਂ ਦਿੱਤੇ ਜਾਣਗੇ। 5,000 ਰੁਪਏ ਪ੍ਰਤੀ ਮਹੀਨਾ ਤੋਂ ਇਲਾਵਾ ਕੇਂਦਰ ਸਰਕਾਰ ਇੱਕ ਸਾਲ ਬਾਅਦ 6,000 ਰੁਪਏ ਵੀ ਦੇਵੇਗੀ।
ਲੋੜੀਂਦੇ ਦਸਤਾਵੇਜ਼
ਇਸ ਸਕੀਮ ਲਈ ਅਪਲਾਈ ਕਰਨ ਵਾਲਿਆਂ ਨੂੰ ਕੁਝ ਦਸਤਾਵੇਜ਼ ਵੀ ਪ੍ਰਦਾਨ ਕਰਨੇ ਹੋਣਗੇ। ਜਿਵੇਂ ਕਿ ਆਧਾਰ ਕਾਰਡ, ਈਮੇਲ ਆਈਡੀ, ਮੋਬਾਈਲ ਨੰਬਰ, ਪਤੇ ਦਾ ਸਬੂਤ, ਵਿਦਿਅਕ ਯੋਗਤਾ ਅਤੇ ਪੈਨ ਕਾਰਡ ਸ਼ਾਮਲ ਹਨ।
- ਕੰਗਨਾ ਰਣੌਤ ਨਹੀਂ ਆ ਰਹੀ ਬਾਜ਼, ਹੁਣ ਪੰਜਾਬ ਦੇ ਨੌਜਵਾਨਾਂ 'ਤੇ ਦੇ ਦਿੱਤਾ ਵੱਡਾ ਬਿਆਨ, ਤੁਸੀਂ ਵੀ ਸੁਣੋ ਕੰਗਨਾ ਨੇ ਕੀ ਕਹਿ ਦਿੱਤਾ... - BJP MP Kangana Ranaut on Punjab
- ਦਿੱਲੀ ਦੇ ਜੈਤਪੁਰ ਹਸਪਤਾਲ 'ਚ ਚਿੱਟੇ ਦਿਨ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ, ਮਰੀਜ਼ ਬਣ ਕੇ ਆਏ ਸਨ ਹਮਲਾਵਰ - DOCTOR SHOT DEAD IN HOSPITAL
- ਦਿੱਲੀ ਦੇ 40 ਸਕੂਲਾਂ ਦੇ 4000 ਬੱਚੇ ਕਰਨਗੇ ਰਾਮਲੀਲਾ, ਹਰ ਰੋਜ਼ ਬਦਲੇ ਜਾਣਗੇ ਰਾਮ ਤੇ ਸੀਤਾ - Ramleela 2024