ETV Bharat / entertainment

ਇੱਕ ਨਾਲ ਵਿਆਹ ਅਤੇ ਦੂਜੀ ਨਾਲ ਪਿਆਰ, ਦੋ ਕੁੜੀਆਂ ਦੇ ਚੱਕਰ ਵਿੱਚ ਫਸੇ ਅਮਰਿੰਦਰ ਗਿੱਲ, ਦੇਖੋ ਨਵੀਂ ਫਿਲਮ ਦਾ ਟ੍ਰੇਲਰ - Amrinder Gill new film - AMRINDER GILL NEW FILM

Film Mittran Da Challeya Truck Ni Trailer Out: ਹਾਲ ਹੀ ਵਿੱਚ ਅਦਾਕਾਰ-ਗਾਇਕ ਅਮਰਿੰਦਰ ਗਿੱਲ ਨੇ ਆਪਣੀ ਨਵੀਂ ਪੰਜਾਬੀ ਫਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਦਾ ਟ੍ਰੇਲਰ ਰਿਲੀਜ਼ ਕੀਤਾ ਹੈ, ਜੋ ਕਿ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Mittran Da Challeya Truck Ni Trailer Out
Mittran Da Challeya Truck Ni Trailer Out (instagram)
author img

By ETV Bharat Entertainment Team

Published : Oct 3, 2024, 2:02 PM IST

Mittran Da Challeya Truck Ni Trailer Out: ਪੰਜਾਬੀ ਸਿਨੇਮਾ ਦੇ ਸ਼ਾਨਦਾਰ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਅਜਿਹੇ ਕਲਾਕਾਰ ਹਨ, ਜੋ ਬਿਨ੍ਹਾਂ ਸ਼ੋਰ-ਸ਼ਰਾਬਾ ਕੀਤੇ ਗੁਪਤ ਰੂਪ ਵਿੱਚ ਆਪਣੀਆਂ ਫਿਲਮਾਂ ਲਿਆ ਧਰਦੇ ਹਨ ਅਤੇ ਪ੍ਰਸ਼ੰਸਕਾਂ ਵੱਲੋਂ ਵੀ ਉਵੇਂ ਹੀ ਇੰਨ੍ਹਾਂ ਫਿਲਮਾਂ ਨੂੰ ਕਾਫੀ ਪਿਆਰ ਦਿੱਤਾ ਜਾਂਦਾ ਹੈ।

ਇਸੇ ਤਰ੍ਹਾਂ ਹੁਣ ਗਾਇਕ ਆਪਣੀ ਨਵੀਂ ਪੰਜਾਬੀ ਫਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। 11 ਅਕਤੂਬਰ ਨੂੰ ਵੱਡੇ ਪੱਧਰ ਉਤੇ ਰਿਲੀਜ਼ ਹੋਣ ਜਾ ਰਹੀ ਫਿਲਮ ਦਾ ਹਾਲ ਹੀ ਵਿੱਚ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਕਿਵੇਂ ਦਾ ਹੈ ਨਵੀਂ ਫਿਲਮ ਦਾ ਟ੍ਰੇਲਰ: ਫਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਟਰੱਕ ਡਰਾਇਵਰਾਂ ਦੀ ਜ਼ਿੰਦਗੀ ਦੇ ਕਈ ਅਣਦੇਖੇ ਪੱਖਾਂ ਨੂੰ ਬਿਆਨ ਕਰਦੀ ਨਜ਼ਰ ਆਵੇਗੀ। ਇਸ ਦੌਰਾਨ ਜੇਕਰ ਟ੍ਰੇਲਰ ਦੀ ਗੱਲ ਕਰੀਏ ਤਾਂ ਫਿਲਮ ਵਿੱਚ ਅਮਰਿੰਦਰ ਜਿੱਥੇ ਇੱਕ ਪਾਸੇ ਇੱਕ ਕੁੜੀ (ਸੁਨੰਦਾ ਸ਼ਰਮਾ) ਨੂੰ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਉੱਥੇ ਹੀ ਦੂਜੇ ਪਾਸੇ ਗਾਇਕ ਦਾ ਇੱਕ ਬੰਗਾਲੀ ਕੁੜੀ (ਸਯਾਨੀ ਗੁਪਤਾ) ਨਾਲ ਵਿਆਹ ਹੋ ਜਾਂਦਾ ਹੈ, ਟ੍ਰੇਲਰ ਵਿੱਚ ਟਵਿਸਟ ਉਦੋਂ ਆਉਂਦਾ ਹੈ ਜਦੋਂ ਗਿੱਲ ਬੰਗਾਲੀ ਕੁੜੀ ਦੀ ਸਭ ਨਾਲ ਜਾਣ-ਪਹਿਚਾਣ ਪਤਨੀ ਵਜੋਂ ਨਹੀਂ ਬਲਕਿ ਘਰ ਵਿੱਚ ਕੰਮ ਕਰਨ ਵਾਲੀ ਵਜੋਂ ਕਰਵਾਉਂਦਾ ਹੈ। ਫਿਲਮ ਦੇ ਡਾਇਲਾਗ ਕਾਫੀ ਹਾਸੋ-ਹੀਣੇ ਹਨ।

ਕਦੋਂ ਰਿਲੀਜ਼ ਹੋਵੇਗੀ ਫਿਲਮ: ਅਮਰਿੰਦਰ ਗਿੱਲ, ਸੁਨੰਦਾ ਸ਼ਰਮਾ ਅਤੇ ਸਯਾਨੀ ਗੁਪਤਾ ਸਟਾਰਰ ਇਸ ਫਿਲਮ ਲਈ ਪ੍ਰਸ਼ੰਸਕਾਂ ਨੂੰ ਜਿਆਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ ਜੇਕਰ ਹੋਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਹਰਦੀਪ ਗਿੱਲ, ਸਯਾਜੀ ਸ਼ਿੰਦੇ, ਜਰਨੈਲ ਸਿੰਘ, ਸੁੱਖੀ ਚਾਹਲ, ਦੀਦਾਰ ਗਿੱਲ, ਵਿਸ਼ਵਨਾਥ ਚੈਟਰਜੀ, ਮੋਹਿਨੀ ਤੂਰ ਵਰਗੇ ਸ਼ਾਨਦਾਰ ਕਲਾਕਾਰ ਹਨ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.