ਹੈਦਰਾਬਾਦ: ਐਮਾਜ਼ਾਨ ਅਤੇ ਫਲਿੱਪਕਾਰਟ ਸੇਲ ਵਿੱਚ ਕਈ ਚੀਜ਼ਾਂ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਕਈ ਜਗ੍ਹਾਂ 'ਤੇ ਸੇਲ ਵਿੱਚ ਮੋਬਾਈਲ ਫੋਨ 40 ਤੋਂ 50 ਪੀਸਦੀ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਸੇਲ ਦੌਰਾਨ ਧੋਖਾਧੜੀ ਵੀ ਕਾਫ਼ੀ ਦੇਖਣ ਨੂੰ ਮਿਲਦੀ ਹੈ। ਜੇਕਰ ਤੁਸੀਂ ਵੀ ਸੇਲ ਦੌਰਾਨ ਸਮਾਰਟਫੋਨ ਖਰੀਦਿਆਂ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਫੋਨ ਅਸਲੀ ਹੈ ਜਾਂ ਨਕਲੀ, ਕਿਤੇ ਤੁਸੀਂ ਧੋਖਾਧੜੀ ਦਾ ਸ਼ਿਕਾਰ ਤਾਂ ਨਹੀਂ ਹੋ ਗਏ। ਇਹ ਤੁਸੀਂ ਆਸਾਨੀ ਨਾਲ ਪਤਾ ਲਗਾ ਸਕਦੇ ਹੋ।
ਦੂਰਸੰਚਾਰ ਵਿਭਾਗ ਦੀ ਵੈੱਬਸਾਈਟ ਮਦਦਗਾਰ: ਸਮਾਰਟਫੋਨ ਅਸਲੀ ਹੈ ਜਾਂ ਨਕਲੀ ਪਤਾ ਲਗਾਉਣ ਲਈ ਤੁਸੀਂ ਦੂਰਸੰਚਾਰ ਵਿਭਾਗ ਦੀ ਵੈੱਬਸਾਈਟ ਦੀ ਮਦਦ ਲੈ ਸਕਦੇ ਹੋ।
- ਸਭ ਤੋਂ ਤੁਹਾਨੂੰ ceri.gov.in ਦੀ ਵੈੱਬਸਾਈਟ ਓਪਨ ਕਰਨੀ ਹੋਵੇਗੀ।
- ਫਿਰ ਹੋਮ ਪੇਜ਼ 'ਤੇ CEIR ਸਰਵਿਸ 'ਤੇ ਕਲਿੱਕ ਕਰਕੇ IMEI ਸਰਵਿਸ 'ਤੇ ਟੈਪ ਕਰੋ।
- ਇਸ ਤੋਂ ਬਾਅਦ ਤੁਹਾਨੂੰ ਆਪਣਾ ਮੋਬਾਈਲ ਨੰਬਰ ਭਰਨਾ ਹੋਵੇਗਾ ਅਤੇ OTT ਸਬਮਿਟ ਕਰਨਾ ਹੋਵੇਗਾ।
- ਫਿਰ ਜਿਸ ਮੋਬਾਈਲ ਬਾਰੇ ਜਾਣਨਾ ਹੈ, ਉਸਦਾ IMEI ਨੰਬਰ ਭਰੋ।
- ਜੇਕਰ ਤੁਹਾਡੇ ਦੁਆਰਾ ਭਰਿਆ ਹੋਇਆ IMEI ਨੰਬਰ ਬਲੌਕ ਜਾਂ ਅਵੈਧ ਆਉਦਾ ਹੈ, ਤਾਂ ਤੁਹਾਡਾ ਫੋਨ ਨਕਲੀ ਹੈ।
SMS ਰਾਹੀ ਵੀ ਲਗਾਇਆ ਜਾ ਸਕਦਾ ਪਤਾ: ਫੋਨ ਨਕਲੀ ਹੈ ਜਾਂ ਅਸਲੀ, ਇਸ ਬਾਰੇ SMS ਕਰਕੇ ਵੀ ਪਤਾ ਲਗਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ 14422 ਨੰਬਰ 'ਤੇ KYM ਸਪੇਸ IMEI ਨੰਬਰ ਭਰ ਕੇ ਮੈਸੇਜ ਭੇਜਣਾ ਹੋਵੇਗਾ। ਇਸ ਤੋਂ ਬਾਅਦ ਜੇਕਰ ਰਿਪਲਾਈ ਵਿੱਚ IMEI IS VALID ਦਾ ਮੈਸੇਜ ਆਉਦਾ ਹੈ, ਤਾਂ ਤੁਹਾਡਾ ਫੋਨ ਅਸਲੀ ਹੈ।
ਐਪ ਰਾਹੀ ਵੀ ਕਰ ਸਕਦੇ ਹੋ ਚੈੱਕ: ਤੁਸੀਂ ਐਪ ਰਾਹੀ ਵੀ ਚੈੱਕ ਕਰ ਸਕਦੇ ਹੋ। ਇਸ ਲਈ ਤੁਹਾਨੂੰ Know Your Mobile ਐਪ ਡਾਊਨਲੋਡ ਕਰਨੀ ਹੋਵੇਗੀ। ਇਹ ਐਪ ਪਲੇ ਸਟੋਰ 'ਤੇ ਉਪਲਬਧ ਹੈ। ਐਪ ਵਿੱਚ ਤੁਹਾਨੂੰ IMEI ਨੰਬਰ ਭਰਨਾ ਹੈ। ਜੇਕਰ ਐਪ ਵਿੱਚ ਫੋਨ ਦੇ ਬਾਰੇ ਡਿਟੇਲ ਨਜ਼ਰ ਆ ਰਹੀ ਹੈ, ਤਾਂ ਤੁਹਾਡਾ ਫੋਨ ਅਸਲੀ ਹੈ।
ਇਹ ਵੀ ਪੜ੍ਹੋ:-