ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਰਨਾਲਾ ’ਚ ਮਨਾਈ ਨਵਜੰਮੀਆਂ ਧੀਆਂ ਦੀ ਲੋਹੜੀ - ਲੋਹੜੀ
🎬 Watch Now: Feature Video
ਬਰਨਾਲਾ: ਰਵਾਇਤ ਅਨੁਸਾਰ ਘਰ ’ਚ ਲੜਕਾ ਪੈਦਾ ਹੋਣ ਦੀ ਖੁਸ਼ੀ ਵਿੱਚ ਲੋਹੜੀ ਮਨਾਈ ਜਾਂਦੀ ਹੈ। ਪ੍ਰੰਤੂ ਆਧੁਨਿਕ ਯੁੱਗ ਵਿੱਚ ਲੋਕ ਜਾਗਰੂਕ ਹੋਣ ਕਾਰਨ ਲੜਕਿਆਂ ਦੇ ਨਾਲ ਨਾਲ ਲੜਕੀਆਂ ਦੀਆਂ ਲੋਹੜੀਆਂ ਵੀ ਮਨਾਉਣ ਲੱਗੇ ਹਨ। ਇਸਦੇ ਚੱਲਦਿਆਂ ਪੁਲਿਸ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਮਾਜ ਸੇਵੀ ਸੰਸਥਾ ਵੱਲੋਂ ਨਵ-ਜਨਮੀਆਂ ਲੜਕੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਹਾਜ਼ਰ ਪ੍ਰਬੰਧਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾਂ ਵਲੋਂ ਹਰ ਸਾਲ ਲੋਹੜੀ ਮੌਕੇ ਨਵ-ਜਨਮੀਆਂ ਬੱਚੀਆਂ ਅਤੇ ਉਹਨਾਂ ਦੀਆਂ ਮਾਵਾਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਮੌਕੇ ਐਸਪੀਡੀ ਸੁਖਦੇਵ ਸਿੰਘ ਨੇ ਕਿਹਾ ਕਿ ਅੱਜ ਲੋਕ ਲੜਕਿਆਂ ਦੇ ਮੁਕਾਬਲੇ ਲੜਕੀ ਦੇ ਪੈਦਾ ਹੋਣ ’ਤੇ ਖੁਸ਼ੀ ਮਨਾਉਂਦੇ ਹਨ, ਜੋ ਸਾਡੇ ਸਮਾਜ ਦਾ ਚੰਗਾ ਪੱਖ ਹੈ।