ਮਾਨਸਾ ਅਨਾਜ ਮੰਡੀ 'ਚ ਅਜੇ ਵੀ ਬਾਰਦਾਨੇ ਤੇ ਲਿਫਟਿੰਗ ਦੀ ਸਮੱਸਿਆ - ਪੰਜਾਬ ਸਰਕਾਰ
🎬 Watch Now: Feature Video
ਪੰਜਾਬ ਸਰਕਾਰ ਵੱਲੋਂ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਹੋਣ ਦੇ ਦਾਅਵਿਆਂ ਦੇ ਮਾਨਸਾ ਦੀ ਅਨਾਜ ਮੰਡੀ ਪੋਲ ਖੋਲ੍ਹ ਰਹੀ ਹੈ। ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਮੌਜੂਦ ਕਿਸਾਨਾਂ ਦਾ ਕਹਿਣਾ ਹੈ, ਕਿ ਉਹ ਕਈ ਦਿਨਾਂ ਤੋਂ ਮੰਡੀ ਦੇ ਵਿੱਚ ਖੱਜਲ ਖੁਆਰ ਹੋ ਰਹੇ ਹਨ, ਅਤੇ ਨਾ ਹੀ ਉਨ੍ਹਾਂ ਦੀ ਕਣਕ ਦੀ ਭਰਾਈ ਕੀਤੀ ਗਈ ਹੈ। ਬਾਰਦਾਨੇ ਦੀ ਵੀ ਵੱਡੀ ਸਮੱਸਿਆ ਤੇ ਇਸਦੇ ਨਾਲ ਹੀ ਕਿਸਾਨਾਂ ਕਿਹਾ ਕਿ ਲਿਫਟਿੰਗ ਵੀ ਨਹੀਂ ਹੋ ਰਹੀ। ਜਿਸ ਕਾਰਨ ਕਿਸਾਨਾਂ ਨੂੰ ਮੰਡੀ ਦੇ ਵਿੱਚ ਹੀ ਕਈ ਦਿਨਾਂ ਤੋਂ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਦਰਾਂ ਦਿਨ ਪਹਿਲਾਂ ਕਣਕ ਵੇਚੀ ਦੀ ਅਦਾਇਗੀ ਵੀ ਨਹੀਂ ਹੋਈ। ਉੱਥੇ ਕਿਸਾਨਾਂ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਵੱਲੋਂ ਕਣਕ ਦੀ ਕਟਾਈ ਕਰ ਲਈ ਗਈ ਹੈ। ਪਰ ਨਰਮੇ ਦੀ ਬਿਜਾਈ ਵੀ ਕਰਨੀ ਹੈ। ਜਿਸਦੇ ਲਈ ਨਹਿਰਾਂ ਅਤੇ ਰਜਵਾਹਿਆਂ ਵਿੱਚ ਪਾਣੀ ਨਹੀਂ ਤੇ ਖੇਤੀ ਮੋਟਰਾਂ ਦੀ ਬਿਜਲੀ ਵੀ ਬਹੁਤ ਘੱਟ ਆਉਂਦੀ ਹੈ। ਜਿਸ ਕਾਰਨ ਕਿਸਾਨਾਂ ਦੀ ਨਰਮੇ ਦੀ ਬਿਜਾਈ ਵੀ ਪਛੜ ਜਾਵੇਗੀ।