ਕਿਰਾਇਆ ਨਾ ਦੇਣ ਕਾਰਨ ਪ੍ਰਵਾਸੀ ਪਰਿਵਾਰ ਨੂੰ ਕੱਢਿਆ ਘਰੋਂ ਬਾਹਰ - ਪ੍ਰਵਾਸੀ ਪਰਿਵਾਰ ਬੇਘਰ
🎬 Watch Now: Feature Video
ਲੁਧਿਆਣਾ: ਡੁੱਗਰੀ ਇਲਾਕੇ ਵਿੱਚ ਰਹਿਣ ਵਾਲੇ ਪ੍ਰਵਾਸੀ ਪਰਿਵਾਰ ਨੂੰ ਇੱਕ ਮਹੀਨੇ ਦੀ ਬੱਚੀ ਸਮੇਤ ਕਿਰਾਇਆ ਨਾ ਦੇਣ ਕਾਰਨ ਮਕਾਨ ਮਾਲਕ ਨੇ ਘਰੋਂ ਬਾਹਰ ਕੱਢ ਦਿੱਤਾ। ਮਕਾਨ ਮਾਲਕ ਦਾ ਕਹਿਣਾ ਹੈ ਕਿ ਉਹ ਪਹਿਲਾਂ ਆਪਣੀ ਦਰਾਣੀ ਨਾਲ ਰਹਿੰਦੇ ਸਨ ਪਰ ਹੁਣ ਉਨ੍ਹਾਂ ਨੂੰ ਖੁਦ ਘਰ ਦੀ ਜ਼ਰੂਰਤ ਹੈ ਜਿਸ ਕਾਰਨ ਉਹ ਪਿਛਲੇ ਕੁੱਝ ਸਮੇਂ ਤੋਂ ਪ੍ਰਵਾਸੀ ਪਰਿਵਾਰ ਨੂੰ ਘਰ ਖਾਲੀ ਕਰਨ ਨੂੰ ਕਹਿ ਰਹੇ ਸਨ। ਉਥੇ ਹੀ ਮਕਾਨ ਮਾਲਕ ਨੇ ਕਿਰਾਏਦਾਰ 'ਤੇ ਦਾਰੂ ਪੀਕੇ ਹੰਗਾਮਾ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ। ਪਰ ਬੇਘਰ ਹੋਣ ਮਗਰੋਂ ਪ੍ਰਵਾਸੀ ਪਰਿਵਾਰ ਬੇਵੱਸ ਨਜ਼ਰ ਆ ਰਿਹਾ ਹੈ।