ਮਜ਼ਦੂਰਾਂ ਕੋਲ ਮਾਸਕ ਖ਼ਰੀਦਣ ਦੇ ਪੈਸੇ ਨਹੀਂ, ਪੁਲਿਸ ਕੱਟ ਰਹੀ ਚਲਾਨ - covid-19
🎬 Watch Now: Feature Video
ਮਲੇਰਕੋਟਲਾ: ਸ਼ਹਿਰ ਦੇ ਦਿੱਲੀ ਗੇਟ ਉੱਤੇ ਬਿਨਾਂ ਮਾਸਕ ਦੇ ਖੜ੍ਹੇ ਮਜ਼ਦੂਰਾਂ ਦੇ ਪੁਲਿਸ ਵੱਲੋਂ ਚਲਾਨ ਕੀਤੇ ਜਾ ਰਹੇ ਹਨ। ਮਜ਼ਦੂਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੈਸੇ ਨਹੀਂ ਹਨ ਉਹ ਮਾਸਕ ਕਿੱਥੋਂ ਖਰੀਦਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਲੌਕਡਾਊਨ ਦੌਰਾਨ ਉਨ੍ਹਾਂ ਦੇ ਅਕਾਊਂਟ ਵਿੱਚ ਇੱਕ ਰੁਪਈਆ ਤੱਕ ਨਹੀਂ ਪਾਇਆ ਜਿਸ ਨਾਲ ਉਹ ਮਾਸਕ ਖ਼ਰੀਦ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਮਾਸਕ ਉਨ੍ਹਾਂ ਮਿਲ ਰਹੇ ਉਹ ਦੋ ਦਿਨ ਬਾਅਦ ਖ਼ਰਾਬ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਮਾਸਕ ਪਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਮਾਸਕ ਖ਼ਰੀਦਣ ਤੱਕ ਦੇ ਪੈਸੇ ਨਹੀਂ ਹਨ। ਉਨ੍ਹਾਂ ਨੇ ਸਰਕਾਰ ਤੋਂ ਮਾਲੀ ਮਦਦ ਦੀ ਕੀਤੀ ਮੰਗ।