ਪੀਐਮ ਦੀ ਤਰ੍ਹਾਂ ਕੈਪਟਨ ਵੀ ਕੋਈ ਕੰਮ ਨਹੀਂ ਕਰ ਰਹੇ: ਕੁਲਤਾਰ ਸਿੰਘ ਸੰਧਵਾਂ
🎬 Watch Now: Feature Video
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਸ਼ਬਦੀ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸੀਐੱਮ ’ਤੇ ਪੀਐੱਮ ਮੋਦੀ ਦਾ ਅਸਰ ਹੋ ਗਿਆ ਹੈ। ਸਰਕਾਰ ਦੇ 4 ਸਾਲ ਬੀਤ ਜਾਣ ਤੋਂ ਬਾਅਦ ਸੂਬੇ ਦੇ ਸਰਪੰਚਾਂ ਦੇ ਨਾਲ ਮਨ ਕੀ ਬਾਤ ਕੀਤੀ ਗਈ ਜਦਕਿ ਉਨ੍ਹਾਂ ਨੇ ਅੱਜ ਤੱਕ ਕੋਈ ਵਿਕਾਸ ਦਾ ਕੰਮ ਨਹੀਂ ਕੀਤਾ। ਇਸ ਲਈ ਸਭ ਤੋਂ ਪਹਿਲਾਂ ਸੀਐੱਮ ਕੈਪਟਨ ਨੂੰ ਸਾਰੇ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਸੰਧਵਾਂ ਨੇ ਇਹ ਵੀ ਕਿਹਾ ਕਿ ਸੀਐੱਮ ਕੈਪਟਨ ਦੇ ਬਦਇੰਤਜ਼ਾਮੀ ਕਾਰਨ ਹੀ ਕੋਰੋਨਾ ਮਹਾਂਮਾਰੀ ਪਿੰਡਾਂ ਤੱਕ ਪਹੁੰਚਿਆ ਹੈ, ਪਿੰਡਾ ਚ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਵੈਕਸੀਨ ਪਿੰਡਾਂ ਤੱਕ ਪਹੁੰਚੀ ਹੈ ਜਿਸ ਕਾਰਨ ਪਿੰਡਾਂ ਦੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ।