ਪੰਜਾਬ ‘ਚ ਕੋਈ ਵੀ ਕਿਸਾਨ ਯੂਨੀਅਨ ਚੋਣ ਲੜਨ 'ਚ ਹਿੱਸਾ ਨਹੀਂ ਲਵੇਗੀ: ਜੋਗਿੰਦਰ ਉਗਰਾਹਾਂ - ਜੋਗਿੰਦਰ ਉਗਰਾਹਾਂ
🎬 Watch Now: Feature Video
ਮਾਨਸਾ:ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bhartiya Kisan Union Ekta Ugrahan) ਵੱਲੋਂ ਡੀ.ਸੀ.ਦਫ਼ਤਰ ਅੱਗੇ 30 ਦਸੰਬਰ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਕੁਝ ਮੰਗਾਂ ਸਰਕਾਰ ਨੇ ਮੰਨ ਲਈਆਂ ਹਨ ਤੇ ਕੁਝ ਮੰਗਾਂ ਅਜੇ ਸਹਿਮਤੀ ਹੋਣੀ ਬਾਕੀ ਹੈ, ਇਸ ਲਈ ਉਹ 30 ਦਸੰਬਰ ਤੱਕ ਧਰਨਾ ਖਤਮ ਨਹੀਂ ਕਰਨਗੇ। ਕਿਸਾਨ ਆਗੂ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਵਿਰੋਧ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦੀ ਲੜਾਈ ਮੋਦੀ ਨਾਲ ਹੈ, ਇਸ ਲਈ ਉਹ ਕਿਸੇ ਪਾਰਟੀ ਨੂੰ ਪਰੇਸ਼ਾਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਈ ਵੀ ਕਿਸਾਨ ਯੂਨੀਅਨ ਚੋਣ ਲੜਨ 'ਚ ਹਿੱਸਾ ਨਹੀਂ ਲਵੇਗੀ। ਉਗਰਾਹਾਂ ਦਾ ਮਜੀਠੀਆ ਉੱਤੇ ਪਰਚੇ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ। ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ 'ਚ ਵੱਡੇ ਲੋਕ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇੱਕ ਜਹਾਜ਼ ਵਿੱਚੋਂ ਵੱਡੀ ਮਾਤਰਾ 'ਚ ਨਸ਼ਾ ਬਰਾਮਦ ਹੋਇਆ ਹੈ ਇਸ ਲਈ ਮਜੀਠੀਆ ਤੋਂ ਇਲਾਵਾ ਹੋਰ ਵੀ ਵੱਡੇ ਲੋਕ ਇਸ ਕਾਰੋਬਾਰ ਵਿੱਚ ਸ਼ਾਮਲ ਹਨ।